ਪਸ਼ੂ ਭਲਾਈ ਅਤੇ ਪ੍ਰਸਾਰ ਸੇਵਾ ਕੈਂਪ ਲਗਾਇਆ

ਚੰਡੀਗੜ੍ਹ, 24 ਜਨਵਰੀ (ਸ.ਬ.) ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਸਿਵਲ ਪਸ਼ੂ ਹਸਪਤਾਲ ਮੁਲ਼ਾਂਪੁਰ ਗਰੀਬਦਾਸ ਵਿਖੇ ਪਸ਼ੂ ਭਲਾਈ ਅਤੇ ਪ੍ਰਸਾਰ ਸੇਵਾ ਕੈਂਪ ਲਗਾਇਆ ਗਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੈਟਨਰੀ ਅਫਸਰ ਮੁਲਾਂਪੁਰ ਗਰੀਬਦਾਸ ਡਾ. ਅਰਸ਼ਦੀਪ ਸ਼ਰਮਾ ਨੇ ਪਸ਼ੂ ਪਾਲਕਾਂ ਨੂੰ ਨੈਸ਼ਨਲ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਪ੍ਰੋਗਰਾਮ ਅਧੀਨ ਵਧੀਆ ਨਸਲ ਦੇ ਬਲਦਾਂ ਦੇ ਸੀਮਨ ਨਾਲ ਪਸ਼ੂ ਪਾਲਕਾਂ ਨੂੰ ਮੱਝਾਂ/ਗਾਵਾਂ ਵਿੱਚ ਮੁਫਤ ਮਸਨੂਈ ਗਰਭਦਾਨ ਕਰਵਾਉਣ ਬਾਰੇ ਦੱਸਿਆ|
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਜਿਲ੍ਹੇ ਦੇ 300 ਪਿੰਡਾਂ ਦੇ 20000 ਪਸ਼ੂਆਂ ਨੂੰ 15 ਮਾਰਚ ਤੱਕ ਮੁਫਤ ਮਸਨੂਈ ਗਰਭਦਾਨ ਕੀਤਾ ਜਾਵੇਗਾ| ਉਨਾਂ ਨੇ ਕੈਂਪ ਦੌਰਾਨ ਪਸ਼ੂ ਪਾਲਣ ਨੂੰ ਸਹਾਇਕ ਧੰਦਿਆਂ ਜਿਵੇਂ ਕਿ ਬੱਕਰੀ ਪਾਲਣ, ਸੂਰ ਪਾਲਣ ਅਤੇ ਮੁਰਗੀ ਪਾਲਣ ਅਪਨਾਉਣ ਬਾਰੇ ਦੱਸਿਆ ਤਾਂ ਜੋ ਪਸ਼ੂ ਪਾਲਕ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ| ਇਸ ਦੇ ਨਾਲ ਨਾਲ ਉਨ੍ਹਾਂ ਨੇ ਪਸ਼ੂਆਂ ਦੀ ਸਾਂਭ ਸੰਭਾਲ, ਪਸ਼ੂਆਂ ਦੀ ਵੈਕਸੀਨੇਸ਼ਨ, ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਜਿਵੇਂ ਹਰਡ ਰਜਿਸਟ੍ਰੇਸ਼ਨ, ਗੋਟਰੀ, ਪਿਗਰੀ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ| ਇਸ ਮੌਕੇ ਸ. ਜਸਵਿੰਦਰ ਸਿੰਘ ਵੈਟਨਰੀ ਇੰਸਪੈਕਟਰ ਮੁਲਾਂਪੁਰ ਗਰੀਬਦਾਸ, ਸ. ਵਿਕਰਮ ਸਿੰਘ ਵੈਟਨਰੀ ਇੰਸਪੈਕਟਰ ਤੀੜਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਮੁਲਾਂਪੁਰ ਅਤੇ ਨੇੜਲੇ ਪਿੰਡਾਂ ਦੇ ਪਸ਼ੂ ਪਾਲਕਾਂ ਨੇ ਹਿੱਸਾ ਲਿਆ ਅਤੇ ਜਾਣਕਾਰੀ ਪ੍ਰਾਪਤ ਕੀਤੀ|

Leave a Reply

Your email address will not be published. Required fields are marked *