ਪਸ਼ੂ ਹਸਪਤਾਲ ਦੇ ਪਿਛਲੇ ਪਾਸੇ ਲੱਗੇ ਕੂੜੇ ਦੇ ਢੇਰ

ਬਲੌਂਗੀ, 24 ਅਪ੍ਰੈਲ ( ਪਵਨ ) ਬਲੌਂਗੀ ਦੇ ਆਜਾਦ ਨਗਰ ਵਿੱਚ ਸਥਿਤ ਪਸ਼ੂ ਹਸਪਤਾਲ ਦੇ ਪਿਛਲੇ ਪਾਸੇ ਲਗੇ ਹੋਏ ਕੂੜੇ ਦੇ ਢੇਰਾਂ ਤੋਂ ਲੋਕ ਬਹੁਤ ਹੀ ਪ੍ਰੇਸ਼ਾਨ ਹਨ| ਇਲਾਕਾ ਵਾਸੀ ਸੋਨੂੰ ਲਾਲ, ਪ੍ਰਿਤਪਾਲ, ਰਾਜੇਸ਼ ਸਿੰਘ, ਕਮਲੇਸ ਨੇ ਦਸਿਆ ਕਿ ਬਲੌਂਗੀ ਵਿੱਚ ਸਫਾਈ ਦਾ ਬੁਰਾ ਹਾਲ ਹੈ| ਪਸ਼ੂ ਹਸਪਤਾਲ ਦੇ ਪਿਛਲੇ ਪਾਸੇ ਕਾਫੀ ਸਮੇਂ ਤੋਂ ਕੂੜੇ ਦਾ ਢੇਰ ਲੱਗਿਆ ਹੋਇਆ ਹੈ, ਜੋ ਕਿ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ| ਇਸ ਕੂੜੇ ਕਾਰਨ ਮੱਖੀ ਮੱਛਰ ਬਹੁਤ ਹੋ ਗਏ ਹਨ|
ਇਸ ਕੂੜੇ ਨੂੰ ਡੰਗਰ ਤੇ ਕੁੱਤੇ ਵੀ ਫਰੋਲਦੇ ਰਹਿੰਦੇ ਹਨ| ਇਸ ਕੂੜੇ ਦੇ ਢੇਰ ਕਾਰਨ ਬਿਮਾਰੀਆਂ ਵੀ ਫੈਲ ਰਹੀਆਂ ਹਨ| ਉਹਨਾਂ ਕਿਹਾ ਕਿ ਬਲੌਂਗੀ ਵਿਚ ਹੋਰਨਾਂ ਥਾਂਵਾਂ ਉਪਰ ਵੀ ਕੂੜੇ ਦੇ ਢੇਰ ਪਏ ਹਨ ਜਿਹਨਾਂ ਨੂੰ ਚੁੱਕਿਆ ਨਹੀਂ ਜਾ ਰਿਹਾ|
ਉਹਨਾਂ ਕਿਹਾ ਕਿ ਜੇ ਪਸ਼ੂ ਹਸਪਤਾਲ ਅਤੇ ਹੋਰਨਾਂ ਥਾਂਵਾਂ ਤੋਂ ਕੂੜੇ ਦੇ ਢੇਰ ਨਾ ਹਟਾਏ ਗਏ ਤਾਂ ਉਹ ਸੰਘਰਸ਼ ਕਰਨਗੇ|

Leave a Reply

Your email address will not be published. Required fields are marked *