ਪਹਿਲਾਂ ਕਰਵਾਏ ਗਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗ ਰਿਹਾ ਹੈ ਆਜਾਦ ਗਰੁੱਪ : ਕੁਲਵੰਤ ਸਿੰਘ ਉਮੀਦਵਾਰਾਂ ਦੀ ਕਾਰਗੁਜਾਰੀ ਦੇ ਆਧਾਰ ਤੇ ਵੋਟਾਂ ਪਾਉਣ ਲੋਕ

ਐਸ.ਏ.ਐਸ ਨਗਰ, 29 ਜਨਵਰੀ (ਸ.ਬ.) ਨਗਰ ਨਿਗਮ ਦੇ ਸਾਬਕਾ ਮੇਅਰ ਅਤੇ ਆਜਾਦ ਗਰੁੱਪ ਦੇ ਮੁਖੀ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਆਜਾਦ ਗਰੁੱਪ ਨੂੰ ਸ਼ਹਿਰ ਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਆਜਾਦ ਗਰੁੱਪ ਇੱਕ ਵਾਰ ਫਿਰ ਬਹੁਮਤ ਹਾਸਿਲ ਕਰਕੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੰਮ ਕਰੇਗਾ। ਸਥਾਨਕ ਫੇਜ਼ 1 ਵਿੱਚ ਵਾਰਡ ਨੰਬਰ 50 ਤੋਂ ਆਜਾਦ ਗਰੁੱਪ ਦੇ ਉਮੀਦਵਾਰ ਬੀਬੀ ਗੁਰਮੀਤ ਕੌਰ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬੀਬੀ ਗੁਰਮੀਤ ਕੌਰ ਵਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਹ ਸ਼ਾਨਦਾਰ ਕਾਰਗੁਜਾਰੀ ਵਿਖਾਉਂਦਿਆਂ ਆਪਣੇ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਇਆ ਗਿਆ ਹੈ ਜਦੋਂਕਿ ਉਹਨਾਂ ਦੇ ਮੁਕਾਬਲੇ ਤੇ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਤਦਵਾਰ ਦੀ ਕਾਰਗੁਜਾਰੀ ਸਿਫਰ ਰਹੀ ਹੈ।

ਕੇਂਦਰ ਸਰਕਾਰ ਦੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਨਗਰ ਨਿਗਮ ਮੁਹਾਲੀ ਨੂੰ ਖੁਲ੍ਹੇ ਵਿਚ ਸ਼ੌਚ ਮੁਕਤ ਹੋਣ (ਓ.ਡੀ.ਐਫ. ਪਲੱਸ ਪਲੱਸ) ਦਾ ਦਰਜਾ ਮਿਲਣ ਤੇ ਉਹਨਾਂ ਮੁਹਾਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦਾ ਸੁਪਨਾ ਰਿਹਾ ਹੈ ਕਿ ਮੁਹਾਲੀ ਦਾ ਨਾਮ ਪੂਰੀ ਦੁਨੀਆ ਦੇ ਚੋਟੀ ਦੇ ਸ਼ਹਿਰਾਂ ਵਿੱਚ ਸ਼ੁਮਾਰ ਹੋਵੇ ਅਤੇ ਪਿਛਲੇ 5 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਮੁਹਾਲੀ ਨੂੰ ਖੁਲ੍ਹੇ ਵਿੱਚ ਸ਼ੌਚ ਮੁਕਤ ਕਰਨ ਲਈ ਜੋ ਕਦਮ ਚੁੱਕੇ ਸਨ, ਉਹਨਾਂ ਦੇ ਸਿੱਟੇ ਵਜੋਂ ਮੁਹਾਲੀ ਨੂੰ ਅੱਜ ਇਹਨਾਂ ਵੱਡਾ ਮਾਣ ਮਿਲਿਆ ਹੈ।

ਉਹਨਾਂ ਕਿਹਾ ਕਿ ਮੇਅਰ ਦੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਉਹਨਾਂ ਵਲੋਂ ਸ਼ਹਿਰ ਵਾਸੀਆਂ ਦੀ ਸਲਾਹ ਅਤੇ ਸਹੂਲੀਅਤ ਨੂੰ ਮੁੱਖ ਰੱਖਦਿਆਂ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਆਜਾਦ ਗਰੁੱਪ ਦੇ ਸਾਰੇ ਹੀ ਮੈਂਬਰ ਪੂਰੀ ਤਰ੍ਹਾਂ ਬੇਦਾਗ ਸ਼ਖਸ਼ੀਅਤ ਵਾਲੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜੇਕਰ ਇਹ ਸਮਝਦੀ ਹੈ ਕਿ ਉਹ ਵਾਰਡਾਂ ਦੀ ਕੱਟ ਵੱਢ ਕਰਕੇ ਜਿੱਤ ਹਾਸਿਲ ਕਰ ਸਕਦੀ ਹੈ ਤਾਂ ਇਹ ਕਾਂਗਰਸ ਦੀ ਖੁਸ਼ਫਹਿਮੀ ਹੈ ਕਿਉਂਕਿ ਵੋਟਾਂ ਤਾਂ ਅਖੀਰਕਾਰ ਸ਼ਹਿਰ ਵਾਸੀਆਂ ਨੇ ਹੀ ਪਾਣੀਆਂ ਹਨ ਅਤੇ ਵੋਟਰ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਪਿਛਲੀ ਕਾਰਗਗੁਜਾਰੀ ਤੇ ਜਰੂਰ ਧਿਆਨ ਦਿੰਦੇ ਹਨ।

ਇਸ ਮੌਕੇ ਬੋਲਦਿਆਂ ਸਾਬਕਾ ਕੌਂਸਲਰ ਗੁਰਮੀਤ ਕੌਰ ਨੇ ਕਿਹਾ ਕਿ ਵਾਰਡ ਦੇ ਵਸਨੀਕ ਉਹਨਾਂ ਦੇ ਪਰਿਵਾਰ ਵਾਂਗ ਹਨ ਅਤੇ ਵਾਰਡ ਦੇ ਵਸਨੀਕਾਂ ਵਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਆਜਾਦ ਗਰੁੱਪ ਦੀ ਵਾਰਡ ਨੰਬਰ 45 ਤੋਂ ਉਮੀਦਵਾਰ ਡਾ. ਉਮਾ ਸ਼ਰਮਾ, ਡਾ. ਕੁਲਦੀਪ ਸਿੰਘ, ਸz. ਪ੍ਰੀਤਮ ਸਿੰਘ ਪ੍ਰਧਾਨ, ਸਿੰਘ ਸਭਾ ਗੁਰਦੁਆਰਾ ਫੇਜ਼ 1, ਸz. ਸੁਰਜੀਤ ਸਿੰਘ ਮਠਾੜੂ, ਸਕੱਤਰ ਗੁਰਦੁਆਰਾ ਸੈਕਟਰ 55, ਸz. ਬਘੇਲ ਸਿੰਘ, ਚਰਨ ਕਮਲ ਸਿੰਘ, ਜਨਰਲ ਸਕੱਤਰ, ਹਾਊਸ ਓਨਰਜ ਵੈਲਫੇਅਰ ਐਸੋਸੀਏਸ਼ਨ ਫੇਜ਼ 1, ਮੀਤ ਪ੍ਰਧਾਨ ਹਰਬਿੰਦਰ ਸਿੰਘ, ਰਵਿੰਦਰ ਸਿੰਘ, ਗੁਰਦੀਪ ਸਿੰਘ, ਸੰਜੀਵ ਸਹਿਗਲ ਅਤੇ ਰਾਕੇਸ਼ ਓਬਰਾਏ ਵੀ ਹਾਜਿਰ ਸਨ।

Leave a Reply

Your email address will not be published. Required fields are marked *