ਪਹਿਲਾਂ ਬਜ਼ਹੇੜੀ ਨਾਈਟ ਕ੍ਰਿਕਟ ਟੂਰਨਾਮੈਟ 9 ਜੂਨ ਤੋਂ

ਪਹਿਲਾਂ ਬਜ਼ਹੇੜੀ ਨਾਈਟ ਕ੍ਰਿਕਟ ਟੂਰਨਾਮੈਟ 9 ਜੂਨ ਤੋਂ
ਜਰਨੈਲ ਬਾਜਵਾ ਅਤੇ ਰਾਜਾ ਮੁਹਾਲੀ ਨੇ ਕੀਤਾ ਪੋਸਟਰ ਰਿਲੀਜ
ਐਸ ਏ ਐਸ ਨਗਰ, 8 ਜੂਨ (ਸ.ਬ.) ਪਿੰਡ ਬਜ਼ਹੇੜੀ ਵਿੱਚ ਪਹਿਲਾਂ ਨਾਈਟ ਕ੍ਰਿਕਟ ਟੂਰਨਾਮੈਂਟ 9, 10, 11, 12 ਜੂਨ ਨੂੰ ਕਰਵਾਇਆ ਜਾ ਰਿਹਾ ਹੈ| ਇਸ ਬਾਰੇ ਜਾਣਕਾਰੀ ਦਿੰਦਿਆ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸਨੀ ਬਜ਼ਹੇੜੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 40 ਟੀਮਾਂ ਹਿੱਸਾ ਲੈ ਰਹੀਆਂ ਹਨ| 9, 10, 11 ਤਰੀਕ ਨੂੰ ਕ੍ਰਿਕਟ ਟੂਰਨਾਮੈਂਟ ਅਤੇ 12 ਤਰੀਕ ਨੂੰ ਦਸਤਾਰ ਮੁਕਾਬਲੇ, ਬਜ਼ੁਰਗਾਂ ਦੀਆਂ ਦੋੜਾਂ, ਰੱਸਾ ਕੱਸੀ ਅਤੇ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ  ਹੋਵੇਗਾ| ਇਸ ਮੁਕਾਬਲੇ ਵਿੱਚ ਪਹਿਲਾਂ ਇਨਾਮ 21,000 ਰੁਪਏ ਦੂਜਾ ਇਨਾਮ 11,000 ਤੀਜਾ ਇਨਾਮ 51,000 ਦਿੱਤਾ ਜਾਵੇਗਾ| ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਧਾਰਮਿਕ ਅਤੇ ਰਾਜਨੀਤਿਕ ਪਾਰਟੀ ਆਪਣੀਆਂ ਹਾਜ਼ਰੀ ਲਾਉਣਗੀਆਂ ਅੱਜ ਕ੍ਰਿਕਟ ਟੂਰਨਾਮੈਂਟ ਦਾ ਪੋਸਟਰ ਰੀਲੀਜ਼ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕਵਰਜੋਤ ਸਿੰਘ ਅਤੇ ਇਲਾਕੇ ਦੇ ਉੱਘੇ ਬਿਲਡਰ ਜਰਨੈਲ ਸਿੰਘ ਬਾਜਵਾ ਨੇ ਕੀਤਾ| ਇਸ ਮੋਕੇ ਹੋਰਨਾ ਤੋਂ ਇਲਾਵਾ ਰਵਿੰਦਰ ਬਜ਼ਹੇੜੀ, ਗਗਨ ਬਜ਼ਹੇੜੀ, ਸੰਨੀ ਦੇਸੂ ਮਾਜ਼ਰਾ, ਸੋਨੀ ਬਜ਼ਹੇੜੀ, ਅਨਮੋਲ ਗਿੱਲ, ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *