ਪਹਿਲਾ ਕੇਸ਼ਾਧਾਰੀ ਹਾਕੀ ਟੂਰਨਾਮੈਂਟ 2 ਤੋਂ 6 ਦਸੰਬਰ ਤੱਕ ਪਿੰਡ ਜਰਖੜ ਵਿੱਚ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਅੰਡਰ-19 ਸਿਖਸ-ਏ-ਸਾਈਡ ਹਾਕੀ ਟੂਰਨਾਮੈਂਟ ਪਿੰਡ ਜਰਖੜ ਜ਼ਿਲ੍ਹਾ ਲੁਧਿਆਣਾ ਵਿਖੇ 2 ਤੋਂ 6 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ| ਇਹ ਜਾਣਕਾਰੀ ਅੱਜ ਇਥੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ| ਉਨ੍ਹਾਂ ਕਿਹਾ ਕਿ ਇਹ ਆਪਣੀ ਪਹਿਲੀ ਕਿਸਮ ਦਾ ਸੰਸਾਰ ਵਿੱਚ ਪਹਿਲਾ ਹਾਕੀ ਟੂਰਨਾਮੈਂਟ ਹੋਵੇਗਾ ਜਿਸ ਵਿੱਚ ਸਿਰਫ ਕੇਸਾਧਾਰੀ ਹਾਕੀ ਖਿਡਾਰੀ ਹੀ ਟੀਮਾਂ ਵਿਚ ਸ਼ਿਰਕਤ ਕਰਨਗੇ| ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਤਿੰਨ ਸੂਬਿਆਂ ਦੀਆਂ 8 ਟੀਮਾਂ ਸ਼ਮੂਲੀਅਤ ਕਰਨਗੀਆਂ| ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਕ੍ਰਮਵਾਰ 51 ਹਜ਼ਾਰ, 31 ਹਜ਼ਾਰ ਅਤੇ 11 ਹਜ਼ਾਰ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਟਰਾਫੀਆਂ ਦੇ ਨਾਲ ਸਨਮਾਨਤ ਕੀਤਾ ਜਾਵੇਗਾ| ਇਸ ਮੌਕੇ ਉਨ੍ਹਾਂ ਟਰੱਸਟ ਦੇ ਪ੍ਰਧਾਨ ਜਸਬੀਰ ਸਿੰਘ, ਸੀਨੀਅਰ ਉਪ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਿੱਲਾ, ਜਨਰਲ ਸਕੱਤਰ ਮਹਾਂਵੀਰ ਸਿੰਘ, ਜੁਆਇੰਟ ਸਕੱਤਰ ਗੁਰਦੀਪ ਸਿੰਘ, ਖਜ਼ਾਨਚੀ ਗੁਰਮੀਤ ਸਿੰਘ ਅਤੇ ਪ੍ਰੈਸ ਸਕੱਤਰ ਮਨਮੋਹਨ ਸਿੰਘ ਆਦਿ ਹਾਜ਼ਰ ਸਨ| ਇਸ ਤੋਂ ਇਲਾਵਾ ਉਘੇ ਹਾਕੀ ਪ੍ਰੇਮੀ ਜਸਬੀਰ ਸਿੰਘ ਭਮਰਾ ਨੂੰ ਨੌਰਥ ਅਮਰੀਕਾ ਦਾ ਕੋ ਆਰਡੀਨੇਟਰ ਨਿਯੁਕਤ ਕੀਤਾ ਗਿਆ|

Leave a Reply

Your email address will not be published. Required fields are marked *