ਪਹਿਲੀ ਵਾਰ ਕਸ਼ਮੀਰ ਦੀ ਕੋਈ ਮੁਸਲਿਮ ਮਹਿਲਾ ਬਣੀ ਪਾਇਲਟ

ਜੰਮੂ ਕਸ਼ਮੀਰ, 31 ਅਗਸਤ (ਸ.ਬ.) ਇਰਮ ਹਬੀਬ ਕਸ਼ਮੀਰ ਦੀ ਪਹਿਲੀ ਮੁਸਲਿਮ ਪਾਇਲਟ ਬਣੀ ਹੈ| 30 ਸਾਲ ਦੀ ਇਰਮ ਇਕ ਪ੍ਰਾਈਵੇਟ ਏਅਰਲਾਈਨ ਨੂੰ ਜੁਆਇਨ ਕਰਨ ਵਾਲੀ ਹੈ| ਇਰਮ ਤੋਂ ਪਹਿਲਾਂ ਤਨਵੀ ਰੈਨਾ ਜੋ ਕਿ ਇਕ ਕਸ਼ਮੀਰੀ ਪੰਡਿਤ ਹੈ, ਉਹ ਏਅਰ ਇੰਡੀਆ ਜੁਆਇਨ ਕਰ ਚੁੱਕੀ ਹੈ| 2016 ਵਿੱਚ ਪਾਇਲਟ ਬਣੀ ਤਨਵੀ ਕਸ਼ਮੀਰ ਦੀ ਪਹਿਲੀ ਮਹਿਲਾ ਪਾਇਲਟ ਹੈ| ਪਿਛਲੇ ਸਾਲ ਅਪ੍ਰੈਲ ਵਿੱਚ ਕਸ਼ਮੀਰ ਦੀ ਹੀ 21 ਸਾਲਾ ਆਇਸ਼ਾ ਅਜੀਜ ਦੇਸ਼ ਦੀ ਸਭ ਤੋਂ ਨੌਜਵਾਨ ਪਾਇਲਟ ਬਣੀ ਸੀ|
ਇਰਮ ਦਾ ਪਾਇਲਟ ਬਣਨ ਤੱਕ ਦਾ ਸਫਰ ਆਸਾਨ ਨਹੀਂ ਸੀ, ਕਿਉਂਕਿ ਉਹ ਸੰਖੇਪ ਸੋਚ ਵਾਲੀ ਕਸ਼ਮੀਰੀ ਮੁਸਲਿਮ ਉਪਵਿਭਾਗ ਨਾਲ ਸੰਬੰਧ ਰੱਖਦੀ ਹੈ| ਇਰਮ ਦੇ ਪਿਤਾ ਸਰਕਾਰੀ ਹਸਪਤਾਲਾਂ ਵਿੱਚ ਸਰਜ਼ੀਕਲ ਹਥਿਆਰਾਂ ਦੇ ਸਪਲਾਇਰ ਹਨ| ਇੱਥੇ ਹੀ ਨਹੀਂ ਆਪਣੇ ਪਾਇਲਟ ਬਣਨ ਦਾ ਬਚਪਨ ਦਾ ਸਪਨਾ ਪੂਰਾ ਕਰਨ ਲਈ ਇਰਮ ਨੇ ਪੀ.ਐਚ.ਡੀ. ਦੀ ਪੜ੍ਹਾਈ ਵੀ ਛੱਡ ਦਿੱਤੀ ਸੀ|
ਇਰਮ ਇਸ ਸਮੇਂ ਵਪਾਰਕ ਪਾਇਲਟ ਦਾ ਲਾਇਸੈਂਸ ਹਾਸਲ ਕਰਨ ਲਈ ਦਿੱਲੀ ਵਿੱਚ ਕਲਾਸਾਂ ਲੈ ਰਹੀ ਹੈ| ਉਨ੍ਹਾਂ ਨੇ 2016 ਵਿੱਚ ਅਮਰੀਕਾ ਦੇ ਸਿਆਮੀ ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ ਸੀ| ਉਹ ਕਹਿੰਦੀ ਹੈ ਕਿ ਹਰ ਕਿਸੇ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਉਹ ਕਸ਼ਮੀਰੀ ਮੁਸਲਿਮ ਹੈ ਅਤੇ ਪਾਇਲਟ ਦੀ ਪੜ੍ਹਾਈ ਪੜ੍ਹ ਰਹੀ ਹੈ ਪਰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਉਸਨੇ ਇਨ੍ਹਾਂ ਚੀਜ਼ਾਂ ਉਤੇ ਧਿਆਨ ਨਹੀਂ ਦਿੱਤਾ|

Leave a Reply

Your email address will not be published. Required fields are marked *