ਪਹਿਲੇ ਟੈਸਟ ਮੈਚ ਵਾਸਤੇ 12 ਮੈਂਬਰੀ ਭਾਰਤੀ ਟੀਮ ਦਾ ਐਲਾਨ

ਐਡੀਲੇਡ, 5 ਦਸੰਬਰ (ਸ.ਬ.) ਭਾਰਤ-ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ| ਮੈਚ ਵੀਰਵਾਰ ਤੋਂ ਐਡੀਲੇਡ ਦੇ ਦਿ ਓਵਲ ਗ੍ਰਾਊਂਡ ਵਿੱਚ ਖੇਡਿਆ ਜਾਣਾ ਹੈ| ਮੈਚ ਤੋਂ ਇਕ ਦਿਨ ਪਹਿਲਾਂ ਭਾਰਤ ਨੇ 12 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ| ਭਾਰਤ ਦੀ 12 ਮੈਂਬਰੀ ਟੀਮ ਵਿੱਚ ਰੋਹਿਤ ਸ਼ਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ|
ਪਾਰੀ ਦਾ ਆਗਾਜ਼ ਮੁਰਲੀ ਵਿਜੇ ਅਤੇ ਕੇ.ਐਲ. ਰਾਹੁਲ ਕਰ ਸਕਦੇ ਹਨ| ਜਦਕਿ ਰਵਿੰਦਰ ਜਡੇਜਾ ਟੀਮ ਦਾ ਹਿੱਸਾ ਨਹੀਂ ਹਨ| ਭੁਵਨੇਸ਼ਵਰ ਕੁਮਾਰ ਨੂੰ ਵੀ 12 ਮੈਂਬਰੀ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ| ਤੇਜ਼ ਗੇਂਦਬਾਜ਼ੀ ਲਈ ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਤੇ ਟੀਮ ਮੈਨੇਜਮੈਂਟ ਨੇ ਭਰੋਸਾ ਜਤਾਇਆ ਹੈ| 12 ਮੈਂਬਰੀ ਟੀਮ ਵਿੱਚ ਹਨੁਮਾ ਵਿਹਾਰੀ ਵੀ ਸ਼ਾਮਲ ਹਨ ਅਤੇ ਰੋਹਿਤ ਸ਼ਰਮਾ ਵੀ| ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇਕ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੇਗੀ|
ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ ਕਪਤਾਨ), ਕੇ.ਐਲ. ਰਾਹੁਲ, ਮੁਰਲੀ ਵਿਜੇ,ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਆਰ. ਅਸ਼ਵਿਨ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ|

Leave a Reply

Your email address will not be published. Required fields are marked *