ਪਹਿਲੇ ਟੈਸਟ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 333 ਦੌੜਾਂ ਨਾਲ ਹਰਾਇਆ

ਪੁਣੇ, 25 ਫਰਵਰੀ (ਸ.ਬ.)       ਆਸਟ੍ਰੇਲੀਆ ਨੇ ਪੁਣੇ ਟੈਸਟ ਵਿੱਚ ਜਿੱਤ ਦੇ ਲਈ ਭਾਰਤ ਸਾਹਮਣੇ 441 ਦੌੜਾਂ ਦਾ ਟਾਰਗੇਟ ਰੱਖਿਆ ਹੈ| ਟੈਸਟ ਮੈਚ ਦੇ ਤੀਜੇ ਦਿਨ ਆਸਟ੍ਰੇਲੀਆ ਟੀਮ ਆਪਣੀ ਦੂਜੀ ਪਾਰੀ ਵਿੱਚ 285 ਦੌੜਾਂ ਬਣਾ ਕੇ ਆਲ-ਆਉਟ ਹੋ ਗਈ| ਆਸਟ੍ਰੇਲੀਆ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 260 ਦੌੜਾਂ ਬਣਾਈਆਂ ਸਨ, ਜਦੋਂਕਿ ਟੀਮ ਇੰਡੀਆ ਆਪਣੀ ਪਹਿਲੀ ਪਾਰੀ ਵਿੱਚ 105 ਦੌੜਾਂ ਬਣਾ ਕੇ ਸਿਮਟ ਗਈ ਸੀ| ਟੈਸਟ ਮੈਚ ਦੇ ਤੀਜੇ ਦਿਨ ਇੰਡੀਆ ਟੀਮ ਸਾਹਮਣੇ ਆਸਟ੍ਰੇਲੀਆ ਨੇ 441 ਦੌੜਾਂ ਦਾ ਟਾਰਗੇਟ ਰੱਖਿਆ ਹੈ| ਇਸ ਟਾਰਗੇਟ ਨੂੰ ਪੂਰਾ ਕਰਨ ਉਤਰੀ ਟੀਮ ਇੰਡੀਆ ਦੀਆਂ ਕੰਗਾਰੂਆਂ ਨੇ 5 ਵਿਕੇਟਾਂ ਹਾਸਲ ਕਰ ਲਈਆਂ ਹਨ|
ਜਿਕਰਯੋਗ ਹੈ ਕਿ ਮੁਰਲੀ ਵਿਜੇ 23 ਗੇਂਦਾਂ ਵਿੱਚ 2 ਦੌੜਾਂ, ਲੋਕੇਸ਼ ਰਾਹੁਲ 9 ਗੇਂਦਾਂ ਵਿੱਚ 10 ਦੌੜਾਂ, ਵਿਰਾਟ ਕੋਹਲੀ (ਕਪਤਾਨ) 37 ਗੇਂਦਾਂ ਵਿੱਚ 13 ਦੌੜਾਂ, ਅਜਿੰਕਯ ਰਿਹਾਨੇ 21 ਗੇਂਦਾਂ ਵਿੱਚ 18 ਦੌੜਾਂ, ਰਵੀਚੰਦਰਨ ਅਸ਼ਵਿਨ 11ਗੇਂਦਾਂ ਵਿੱਚ 8 ਦੌੜਾਂ ਬਣਾ ਕੇ ਆਉਟ ਹੋ ਗਏ| ਇਨ੍ਹਾਂ ਤੋਂ ਬਾਅਦ ਰਵਿੰਦਰ ਜਡੇਜਾ, ਜੈਅੰਤ ਯਾਦਵ, ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਵੀ ਜ਼ਲਦੀ ਪਵੇਲੀਅਨ ਵਾਪਸ ਪਰਤ ਗਏ| ਇੰਡੀਆਂ ਟੀਮ 107 ਦੌੜਾਂ ਬਣਾ ਕੇ ਆਲ-ਆਉਟ ਹੋ ਗਈ| ਪਹਿਲੇ ਟੈਸਟ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 333 ਦੌੜਾਂ ਨਾਲ ਟੈਸਟ ਮੈਚ ਦੇ ਤੀਜੇ ਦਿਨ ਹਰਾ ਦਿੱਤਾ ਹੈ|

Leave a Reply

Your email address will not be published. Required fields are marked *