ਪਾਇਲਟ ਨਾ ਹੋਣ ਕਾਰਨ ਭਾਰਤ ਵਿੱਚ ਜਹਾਜ਼ਾਂ ਨੂੰ ਲੱਗੀ ਬ੍ਰੇਕ

ਨਵੀਂ ਦਿੱਲੀ, 11 ਫਰਵਰੀ (ਸ.ਬ.) ਕਫਾਇਤੀ ਜਹਾਜ਼ ਕੰਪਨੀ ਇੰਡੀਗੋ ਨੇ ਪਿਛਲੇ ਦੋ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਉਡਾਣਾਂ ਕੈਂਸਲ ਕੀਤੀਆਂ ਹਨ| ਇਸ ਦਾ ਕਾਰਨ ਕੰਪਨੀ ਕੋਲ ਪਾਈਲਟਾਂ ਦੀ ਕਮੀ ਦਾ ਹੋਣਾ ਹੈ| ਇਸ ਕਰਕੇ ਇੰਡੀਗੋ ਨੇ ਅੱਜ 32 ਫਲਾਈਟਾਂ ਕੈਂਸਲ ਕੀਤੀਆਂ ਹਨ| ਉਡਾਣ ਉਦਯੋਗ ਦੇ ਇੱਕ ਸੂਤਰ ਨੇ ਦੱਸਿਆ ਕਿ ਏਅਰਲਾਈਨ ਕੰਪਨੀ ਨੇ ਦਿੱਲੀ, ਕੋਲਕਾਤਾ, ਚੇਨਈ, ਬੈਂਗਲੁਰੂ ਤੇ ਹੈਦਰਾਬਾਦ ਤੋਂ ਉਡਾਣਾਂ ਰੱਦ ਕੀਤੀਆਂ ਹਨ|
ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਕੰਪਨੀ ਨੇ ਸ਼ਨੀਵਾਰ ਤੋਂ ਕਰੀਬ 15 ਉਡਾਣਾਂ ਰੱਦ ਕੀਤੀਆਂ ਤੇ ਐਤਵਾਰ ਨੂੰ ਕਰੀਬ ਸੱਤ ਉਡਾਣਾਂ ਰੱਦ ਕੀਤੀਆਂ ਗਈਆਂ| ਅਧਿਕਾਰੀ ਨੇ ਕਿਹਾ, ਏਅਰਲਾਈਨ ਪਾਇਲਟ ਦਲ ਦੇ ਮੈਂਬਰਾਂ ਦੇ ਪ੍ਰਬੰਧਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ| ਇਸ ਲਈ ਕੱਲ੍ਹ ਤੇ ਅੱਜ ਦੀ ਉਨ੍ਹਾਂ ਉਡਾਣਾਂ ਨੂੰ ਰੱਦ ਕੀਤਾ ਗਿਆ ਜਿਨ੍ਹਾਂ ਨੇ ਦਿੱਲੀ ਤੋਂ ਉਡਾਣ ਭਰਨੀ ਸੀ| ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਸੱਤ ਫਰਵਰੀ ਨੂੰ 11 ਉਡਾਣਾਂ ਦੇ ਰਸਤੇ ਬਦਲੇ ਗਏ ਤੇ ਕਈ ਕੈਂਸਲ ਕੀਤੀਆਂ ਗਈਆਂ| ਏਅਰਲਾਈਨ ਨੇ ਕਰੀਬ 16 ਫਲਾਈਟਾਂ ਕੈਂਸਲ ਕੀਤੀਆਂ ਹਨ| ਇਸ ਲਈ ਕੰਪਨੀ ਨੇ ਯਾਤਰੀਆਂ ਤੋਂ ਮਾਫ਼ੀ ਵੀ ਮੰਗੀ ਹੈ|

Leave a Reply

Your email address will not be published. Required fields are marked *