ਪਾਕਿਸਤਾਨੀ ਖੁਫੀਆ ਏਜੰਸੀ ਲਈ ਕੰਮ ਕਰਦੇ ਜਾਸੂਸ ਨੂੰ ਕੀਤਾ ਗਿਆ ਕਾਬੂ

ਅੰਮ੍ਰਿਤਸਰ, 30 ਮਾਰਚ (ਸ.ਬ.) ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੇ ਫ਼ੌਜੀ ਖੁਫੀਆ ਤੰਤਰ ਨਾਲ ਸਾਂਝੇ ਅਪਰੇਸ਼ਨ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਲਈ ਕੰਮ ਕਰਦੇ ਰਵੀ ਕੁਮਾਰ ਨਾਮ ਦੇ ਜਾਸੂਸ ਨੂੰ ਕਾਬੂ ਕੀਤਾ ਹੈ| ਆਈ.ਐਸ.ਆਈ. ਦੁਆਰਾ ਰਵੀ ਕੁਮਾਰ ਨੂੰ 7 ਮਹੀਨੇ ਪਹਿਲਾ ਫੇਸਬੁੱਕ ਰਾਹੀਂ ਜਾਸੂਸੀ ਲਈ ਭਰਤੀ ਕੀਤਾ ਸੀ| ਏਜੰਸੀਆਂ ਵਲੋਂ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ| ਉਸ ਤੇ ਅਧਿਕਾਰਕ ਗੁਪਤ ਕਾਨੂੰਨ ਤੇ ਆਈ.ਪੀ.ਸੀ. ਦੇ ਕੁੱਝ ਸੈਕਸ਼ਨਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *