ਪਾਕਿਸਤਾਨੋਂ ਆਈ ਮਾਲ ਗੱਡੀ ਵਿੱਚੋਂ ਬਰਾਮਦ ਹੋਈ ਹੈਰੋਇਨ

ਜਲੰਧਰ, 17 ਅਪ੍ਰੈਲ (ਸ.ਬ.) ਬੀਤੀ ਰਾਤ ਪਾਕਿਸਤਾਨ ਤੋਂ ਆਈ ਇੱਕ ਖ਼ਾਲੀ ਮਾਲ ਗੱਡੀ ਵਿੱਚੋਂ 1 ਕਿਲੋ ਅਤੇ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਧਰਮਿੰਦਰ ਕਲਿਆਣ ਮੁੱਖ ਅਫ਼ਸਰ ਥਾਣਾ ਜੀ. ਆਰ. ਪੀ. ਜਲੰਧਰ ਨੇ ਦੱਸਿਆ ਕਿ ਰਾਤ ਨੂੰ ਰੇਲਵੇ ਯਾਰਡ ਲਾਈਨ ਨੰਬਰ 9 ਰੇਲਵੇ ਸਟੇਸ਼ਨ ਤੇ ਜਦੋਂ ਕਰਮਚਾਰੀ ਪਾਕਿਸਤਾਨੋਂ ਆਈ ਖ਼ਾਲੀ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ਚੈਕ ਕਰ ਰਹੇ ਸਨ ਤਾਂ ਬਰੇਕ ਦੀ ਪਾਈਪ ਲਾਈਨ ਵਿੱਚੋਂ ਉਨ੍ਹਾਂ ਨੂੰ ਇੱਕ ਰਬੜ ਦੀ ਫਲੈਕਸੀਬਲ ਪਾਈਪ ਸ਼ੱਕੀ ਹਾਲਤ ਵਿੱਚ ਮਿਲੀ| ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਮਿਲਣ ਤੇ ਹਲਕਾ ਅਫ਼ਸਰ ਸੁਰਿੰਦਰ ਕੁਮਾਰ ਡੀ. ਐਸ. ਪੀ. ਜੀ. ਆਰ. ਪੀ. ਜਲੰਧਰ ਦੀ ਯੋਗ ਰਹਿਨੁਮਾਈ ਹੇਠ ਮੁੱਖ ਅਫ਼ਸਰ ਥਾਣਾ ਸਮੇਤ ਏ. ਐਸ. ਆਈ. ਸੁਖਦੇਵ ਸਿੰਘ, ਏ. ਐਸ. ਆਈ. ਤਰਸੇਮ ਕੁਮਾਰ, ਏ. ਐਸ. ਆਈ. ਗੁਰਿੰਦਰ ਸਿੰਘ, ਹੌਲਦਾਰ ਮੰਗਤ ਰਾਮ, ਹੌਲਦਾਰ ਦੇਵਰਾਜ ਅਤੇ ਹੌਲਦਾਰ ਜਗਤਾਰ ਰਾਮ ਨੇ ਮੌਕੇ ਤੇ ਪੁੱਜ ਕੇ ਜਦੋਂ ਰਬੜ ਪਾਈਪ ਨੂੰ ਖੋਲ੍ਹ ਕੇ ਚੈਕ ਕੀਤਾ ਤਾਂ ਇਸ ਵਿੱਚੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ| ਉਨ੍ਹਾਂ ਕਿਹਾ ਕਿ ਹੈਰੋਇਨ ਦੀ ਬਰਾਮਦਗੀ ਤੋਂ ਬਾਅਦ ਅਣਪਛਾਤੇ ਵਿਅਕਤੀ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ| ਧਰਮਿੰਦਰ ਕਲਿਆਣ ਇਹ ਵੀ ਕਿਹਾ ਕਿ ਮੁੱਢਲੀ ਤਫ਼ਤੀਸ਼ ਤੋਂ ਅਜਿਹਾ ਜਾਪਦਾ ਹੈ ਇਹ ਹੈਰੋਇਨ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ ਹੈ|

Leave a Reply

Your email address will not be published. Required fields are marked *