ਪਾਕਿਸਤਾਨ ਅਤੇ ਰੂਸ ਵਿਚਾਲੇ ਪਹਿਲੀ ਵਾਰ ਹੋਈ ਗੱਲਬਾਤ

ਇਸਲਾਮਾਬਾਦ, 15 ਦਸੰਬਰ (ਸ.ਬ.) ਪਾਕਿਸਤਾਨ ਅਤੇ ਰੂਸ ਨੇ  ਇਸਲਾਮਾਬਾਦ ਵਿੱਚ ਦੋ-ਪੱਖੀ ਗੱਲਬਾਤ ਕੀਤੀ| ਇਹ ਪਹਿਲਾਂ ਮੌਕਾ ਹੈ, ਜਦੋਂ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਈ ਹੈ| ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਦੌਰਾਨ ਕਈ ਖੇਤਰੀ ਮੁੱਦਿਆਂ ਅਤੇ ਆਪਸੀ ਹਿੱਤਾਂ ਨਾਲ ਜੁੜੇ ਮਾਮਲਿਆਂ ਤੇ ਚਰਚਾ ਹੋਈ| ਇਸ ਤੋਂ ਇਲਾਵਾ ਆਰਥਿਕ ਸਹਿਯੋਗ ਤੇ ਵੀ ਗੱਲਬਾਤ ਹੋਈ| ਮੰਤਰਾਲੇ ਨੇ ਕਿਹਾ, ”ਦੋਹਾਂ ਪੱਖਾਂ ਨੇ ਮਹੱਤਵਪੂਰਨ ਖੇਤਰੀ ਅਤੇ ਵੈਸ਼ਵਿਕ ਘਟਨਾਵਾਂ ਤੇ ਗੱਲਬਾਤ ਕੀਤੀ| ਇਸ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਦੋਹਾਂ ਪੱਖਾਂ ਵਿਚਾਲੇ 2017 ਵਿੱਚ ਮਾਸਕੋ ਵਿੱਚ ਗੱਲਬਾਤ ਆਯੋਜਿਤ ਹੋਵੇਗੀ|
ਪਾਕਿ ਵਿਦੇਸ਼ ਮੰਤਰਾਲੇ ਦੇ ਪੱਛਮੀ ਏਸ਼ੀਆ ਮਾਮਲਿਆਂ ਦੇ ਡਾਇਰੈਕਟਰ ਜਨਰਲ ਅਹਿਮਦ ਹੁਸੈਨ ਦਾਯੋ ਨੇ ਇਸ ਗੱਲਬਾਤ ਵਿੱਚ ਪਾਕਿਸਤਾਨੀ ਵਫਦ ਦੀ ਅਗਵਾਈ ਕੀਤੀ| ਉੱਥੇ ਹੀ ਰੂਸੀ ਵਿਦੇਸ਼ ਮੰਤਰਾਲੇ ਵਲੋਂ ਅਲੈਕਜੈਂਡਰ ਵੀ. ਸਟੇਰਨਿਕ ਨੇ ਵਫਦ ਦੀ ਅਗਵਾਈ ਕੀਤੀ|
ਜਿਕਰਯੋਗ ਹੈ ਕਿ ਇਸੇ ਸਾਲ ਸਤੰਬਰ ਮਹੀਨੇ ਵਿਚ ਰੂਸ ਅਤੇ ਪਾਕਿਸਤਾਨੀ ਫੌਜੀਆਂ ਨੇ ਪਹਿਲੀ ਵਾਰ ਸਾਂਝਾ ਫੌਜੀ ਅਭਿਆਸ ਕੀਤਾ ਸੀ| ਦੋਹਾਂ ਦੇਸ਼ਾਂ ਦੇ ਫੌਜੀਆਂ ਨੇ ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ਦੇ ਚੇਰਾਤ ਵਿਚ ਆਯੋਜਿਤ ਫੌਜੀ ਅਭਿਆਸ ਵਿੱਚ ਹਿੱਸਾ ਲਿਆ ਸੀ| ਇਸ ਸਾਂਝੇ ਅਭਿਆਸ ਨੂੰ ‘ਫਰੈਂਡਸ਼ਿਪ 2016’ ਦਾ ਨਾਂ ਦਿੱਤਾ ਗਿਆ ਸੀ| ਜਿਸ ਨੂੰ ਦੋਹਾਂ ਦੇਸ਼ਾਂ ਵਿਚਾਲੇ ਵਧਦੇ ਰੱਖਿਆ ਸੰਬੰਧਾਂ ਦੇ ਤੌਰ ਤੇ ਦੇਖਿਆ ਗਿਆ ਸੀ| ਉਂਝ ਆਪਣੇ ਪੁਰਾਣੇ ਸਹਿਯੋਗੀ ਰਹੇ ਭਾਰਤ ਨੂੰ ਖੁਸ਼ ਰੱਖਣ ਲਈ ਰੂਸ ਲੰਬੇ ਸਮੇਂ ਤੋਂ ਪਾਕਿਸਤਾਨ ਨੂੰ ਨਜ਼ਰ ਅੰਦਾਜ ਕਰਦਾ ਰਿਹਾ ਹੈ|

Leave a Reply

Your email address will not be published. Required fields are marked *