ਪਾਕਿਸਤਾਨ : ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨਾ ਤੈਅ

ਲਾਹੌਰ, 26 ਜੁਲਾਈ (ਸ.ਬ.) ਪਾਕਿਸਤਾਨ ਵਿੱਚ ਬੀਤੇ ਦਿਨ ਹੋਈਆਂ ਆਮ ਚੋਣਾਂ ਦੇ ਆਏ ਹੁਣ ਤਕ ਦੇ ਨਤੀਜਿਆਂ ਵਿੱਚ ਪਾਕਿਸਤਾਨ ਦੀ ਫੌਜ ਦੇ ਚਹੇਤੇ ਦਸੇ ਜਾਂਦੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨਾ ਇੱਕ ਤਰ੍ਹਾਂ ਤੈਅ ਹੋ ਗਿਆ ਹੈ| ਇਹਨਾਂ ਚੋਣਾਂ ਵਿੱਚ ਪੀ ਐਮ ਐਲ ਐਨ ਪਾਰਟੀ ਦੇ ਨੇਤਾ ਸ਼ਾਹਬਾਜ ਖਾਨ ਖੈਬਰ ਪਖਤੂਨਖਵਾ ਤੋਂ, ਪੀ ਪੀ ਪੀ ਦੇ ਨੇਤਾ ਬਿਲਾਵਲ ਭੁੱਟੋ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਮੁਰੀ ਸੀਟ ਤੋਂ ਚੋਣ ਹਾਰ ਗਏ ਹਨ| ਸ਼ਾਹਿਦ ਖਾਕਾਨ ਨੂੰ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਸਦਾਕਤ ਅੱਬਾਸੀ ਨੇ ਹਰਾਇਆ|
ਪਾਕਿਸਤਾਨੀ ਆਮ ਚੋਣਾਂ ਦੇ ਹੁਣ ਤਕ ਦੇ ਆਏ ਨਤੀਜਿਆਂ ਮੁਤਾਬਿਕ ਇਮਰਾਨ ਖਾਨ ਦੀ ਪਾਰਟੀ 119 ਸੀਟਾਂ ਉਪਰ ਅੱਗੇ ਚਲ ਰਹੀ ਹੈ| ਨਵਾਜ ਸ਼ਰੀਫ ਦੀ ਪਾਰਟੀ 56 ਅਤੇ ਬਿਲਾਵਲ ਭੁੱਟੋ ਦੀ ਪਾਰਟੀ 36 ਸੀਟਾਂ ਉਪਰ ਅੱਗੇ ਚਲ ਰਹੀ ਹੈ| ਇਸ ਤਰ੍ਹਾਂ ਪਾਕਿਸਤਾਨ ਵਿੱਚ ਤ੍ਰਿਸਕੂੰ ਸੰਸਦ ਬਣਨ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ|
ਜਿਕਰਯੋਗ ਹੈ ਕਿ ਇਮਰਾਨ ਖਾਨ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਹਨ, ਜੋ ਕਿ ਅੰਤਰਰਾਸ਼ਟਰੀ ਪੱਧਰ ਉਪਰ ਪ੍ਰਸਿੱਧ ਹਨ, ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਉਹ ਪਾਕਿਸਤਾਨ ਦੀ ਰਾਜਨੀਤੀ ਵਿੱਚ ਸਰਗਰਮ ਹੋ ਗਏ ਹੁਣ ਉਹਨਾਂ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ|

Leave a Reply

Your email address will not be published. Required fields are marked *