ਪਾਕਿਸਤਾਨ : ਕੋਇਲੇ ਦੀ ਖਾਨ ਵਿਚ ਧਮਾਕਾ, 4 ਮਰੇ ਤੇ 13 ਫਸੇ

ਲਾਹੌਰ, 13 ਅਗਸਤ (ਸ.ਬ.) ਪਾਕਿਸਤਾਨ ਵਿਚ ਕੋਇਲੇ ਦੀ ਖਾਨ ਵਿਚ ਮੀਥੇਨ ਗੈਸ ਕਾਰਨ ਧਮਾਕਾ ਹੋਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ|
ਇਸ ਦੇ ਇਲਾਵਾ 13 ਹੋਰ ਮਜ਼ਦੂਰ ਖਾਨ ਦੇ ਅੰਦਰ ਫਸੇ ਹੋਏ ਹਨ| ਸਥਾਨਕ ਪੁਲੀਸ ਅਧਿਕਾਰੀ ਵਜੀਤ ਖਾਨ ਨੇ ਦੱਸਿਆ ਕਿ ਧਮਾਕਾ ਬੀਤੇ ਦਿਨੀਂ ਕਵੇਟਾ ਤੋਂ 50 ਕਿਲੋਮੀਟਰ ਦੂਰ ਸਥਿਤ ਸੰਜਦੀ ਪਿੰਡ ਵਿਚ ਹੋਇਆ| ਉਸ ਨੇ ਦੱਸਿਆ ਕਿ ਬਚਾਅ ਕਰਮਚਾਰੀ 4 ਲਾਸ਼ਾਂ ਬਰਾਮਦ ਕਰ ਚੁੱਕੇ ਹਨ ਜਦਕਿ 13 ਹੋਰ ਮਜ਼ਦੂਰ ਹਾਲੇ ਵੀ ਲਾਪਤਾ ਹਨ| ਇਨ੍ਹਾਂ ਮਜ਼ਦੂਰਾਂ ਦੇ ਵੀ ਮਾਰੇ ਜਾਣ ਦੀ ਸੰਭਾਵਨਾ ਹੈ| ਗੈਸ ਲੀਕੇਜ ਕਾਰਨ ਬਚਾਅ ਕੰਮ ਪ੍ਰਭਾਵਿਤ ਹੋਇਆ ਹੈ| ਸੁਰੱਖਿਆ ਨਿਯਮਾਂ ਨੂੰ ਠੀਕ ਤਰੀਕੇ ਨਾਲ ਲਾਗੂ ਨਾ ਕਰਨ ਕਾਰਨ ਪਾਕਿਸਤਾਨ ਵਿਚ ਅਜਿਹੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ|

Leave a Reply

Your email address will not be published. Required fields are marked *