ਪਾਕਿਸਤਾਨ ਛੱਡਣ ਲਈ ਕਦੇ ਰਾਹੀਲ ਸ਼ਰੀਫ ਤੋਂ ਮਦਦ ਨਹੀਂ ਮੰਗੀ : ਮੁਸ਼ਰੱਫ

ਇਸਲਾਮਾਬਾਦ, 27 ਦਸੰਬਰ (ਸ.ਬ.) ਪਾਕਿਸਤਾਨ ਤੋਂ ਬਾਹਰ ਨਿਕਲਣ ਲਈ ਸਾਬਕਾ ਫੌਜ ਮੁਖੀ ਰਾਹੀਲ ਸ਼ਰੀਫ ਤੋਂ ਮਦਦ ਮੰਗਣ ਦਾ ਦਾਅਵਾ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ਰੱਫ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਮਦਦ ਨਹੀਂ ਮੰਗੀ ਅਤੇ ਉਨ੍ਹਾਂ ਦਾ ਬਿਆਨ ਮੀਡੀਆ ਵਿਚ ਗਲਤ ਢੰਗ ਨਾਲ ਦਿਖਾਇਆ ਗਿਆ ਹੈ|
ਮੁਸ਼ਰੱਫ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ”ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਮੈਂ ਕਿਸੇ ਨਾਲ ਸੰਪਰਕ ਕੀਤਾ ਸੀ| ਰਾਹੀਲ ਸ਼ਰੀਫ ਨੇ ਨਾ ਹੀ ਮੇਰੇ ਨਾਲ ਕੋਈ ਚਰਚਾ ਕੀਤੀ ਅਤੇ ਨਾ ਹੀ ਮੈਂ ਰਾਹੀਲ ਨੂੰ ਇਸ ਬਾਰੇ ਆਗਾਹ ਕੀਤਾ ਸੀ|” ਉਨ੍ਹਾਂ ਨੇ ਪਿੱਛਲੇ ਹਫਤੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਦਿਖਾਇਆ ਗਿਆ ਹੈ| ਜ਼ਿਕਰਯੋਗ ਹੈ ਕਿ ਮੁਸ਼ਰੱਫ ਨੇ ਪਹਿਲਾਂ ਕਿਹਾ ਸੀ ਕਿ ਰਾਹੀਲ ਸ਼ਰੀਫ ਨੇ ਉਨ੍ਹਾਂ ਦੀ ਮਦਦ ਕੀਤੀ ਸੀ|

Leave a Reply

Your email address will not be published. Required fields are marked *