ਪਾਕਿਸਤਾਨ ਤੋਂ 150 ਕਾਵੜੀਏ ਪਹੁੰਚੇ ਹਰਿਦੁਆਰ

ਨਵੀਂ ਦਿੱਲੀ, 26 ਜੁਲਾਈ (ਸ.ਬ.) ਹਰਿਦੁਆਰ ਵਿਚ ਆਸਥਾ ਦਾ ਇਕ ਅਨੋਖਾ ਰੰਗ ਦੇਖਣ ਨੂੰ ਮਿਲ ਰਿਹਾ ਹੈ| ਜਿੱਥੇ 150 ਕਾਵੜੀਏ ਪਾਕਿਸਤਾਨ ਤੋਂ ਹਰਿਦੁਆਰ ਪਹੁੰਚੇ ਹਨ| ਪਾਕਿਸਤਾਨੀ ਸ਼ਰਧਾਲੂਆਂ ਦੇ ਇਸ ਦਲ ਵਿਚ ਹਰ ਕੋਈ ਭਗਵਾਨ ਸ਼ਿਵ ਦੀ ਭਗਤੀ ਵਿਚ ਲੀਨ ਨਜ਼ਰ ਆ ਰਿਹਾ ਹੈ| ਸਭ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਨੇ ਗੰਗਾ ਵਿਚ ਇਸਨਾਨ ਕੀਤਾ ਅਤੇ ਭਗਵਾਨ ਦਾ ਜਲ ਲੈ ਕੇ ਹਰਿਦੁਆਰ ਵਿਚ ਹੀ ਭਗਵਾਨ ਸ਼ਿਵ ‘ਤੇ ਚੜਾਇਆ|
ਪਾਕਿਸਤਾਨ ਤੋਂ ਆਏ ਇਨ੍ਹਾਂ ਭਗਤਾਂ ਨੂੰ ਦੇਖਣ ਦੇ ਲਈ ਹਰਿਦੁਆਰ ਵਿਚ ਲੋਕਾਂ ਦੀ ਭੀੜ ਲੱਗੀ ਹੈ| ਹੁਣ ਇਹ ਲੋਕ 27 ਜੁਲਾਈ ਨੂੰ ਚਾਰਧਾਮ ਯਾਤਰਾ ਤੇ ਨਿਕਲਣਗੇ| ਭਾਰਤ ਸਰਕਾਰ ਨੇ ਵੀ ਇਨ੍ਹਾਂ ਸ਼ਰਧਾਲੂਆਂ ਨੂੰ ਲੈ ਕੇ ਵਿਸ਼ੇਸ਼ ਇੰਤਜਾਮ ਕੀਤੇ ਹਨ| ਕਰਾਚੀ ਅਤੇ ਪਾਕਿਸਤਾਨ ਦੇ ਦੂਜੇ ਹਿੱਸੇ ਤੋਂ ਆਏ ਇਹ ਪਾਕਿਸਤਾਨੀ ਹਿੰਦੂ ਇਕ ਮਹੀਨੇ ਤੱਕ ਭਾਰਤ ਵਿਚ ਰਹਿਣਗੇ| ਇਹ ਪਹਿਲਾਂ ਮੌਕਾ ਹੈ ਜਦੋਂ ਹਰਿਦੁਆਰ ਵਿਚ ਇੰਨੀਂ ਭਾਰੀ ਮਾਤਰਾ ਵਿਚ ਸ਼ਿਵ ਭਗਤ ਪਾਕਿਸਤਾਨ ਤੋਂ ਆਏ ਹਨ|

Leave a Reply

Your email address will not be published. Required fields are marked *