ਪਾਕਿਸਤਾਨ ਦਾ ਹੋ ਕੇ ਰਹੇਗਾ ਕਸ਼ਮੀਰ : ਹਾਫਿਜ਼ ਸਇਦ

ਇਸਲਾਮਾਬਾਦ, 14 ਜੁਲਾਈ (ਸ.ਬ.) ਪਿਛਲੇ ਹਫਤੇ ਮੁਕਾਬਲੇ ਦੌਰਾਨ ਕਸ਼ਮੀਰ ਵਿਚ ਹਿੱਜਬੁਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਬਾਨੀ ਦੀ ਮੌਤ ਤੋਂ ਬਾਅਦ ਜਿੱਥੇ ਇਕ ਪਾਸੇ ਘਾਟੀ ਹਿੰਸਾ ਦੀ ਅੱਗ ਵਿਚ ਸੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਬਾਨੀ ਦੀ ਮੌਤ ਤੇ ਪਾਕਿਸਤਾਨ ਵਿਚ ਸੋਗ ਸਭਾ ਦਾ ਆਯੋਜਨ ਕੀਤਾ ਗਿਆ| ਲਾਹੌਰ ਵਿਚ ਆਯੋਜਿਤ ਇਸ ਸੋਗ ਸਭਾ ਵਿਚ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਲ-ਦਾਵਾ ਦੇ ਸਰਗਨਾ ਹਾਫਿਜ਼ ਸਈਦ ਨੇ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਲਈ ਪ੍ਰਾਰਥਨਾ ਕੀਤੀ| ਕਾਫੀ ਵੱਡੀ ਗਿਣਤੀ ਵਿਚ ਲੋਕਾਂ ਨੇ ਇਕਜੁਟ ਹੋ ਕੇ ਇਸ ਸੋਗ ਸਭਾ ਵਿਚ ਹਿੱਸਾ ਲਿਆ|

ਇਸ ਸੋਗ ਸਭਾ ਵਿਚ ਹਾਫਿਜ਼ ਨੇ ਇਕ ਵਾਰ ਫਿਰ ਤੋਂ ਜ਼ਹਿਰ ਉੱਗਲਿਆ ਹੈ ਅਤੇ ਆਪਣੇ ਭੜਕਾਊ ਭਾਸ਼ਣ ਵਿਚ ਕਿਹਾ ਕਿ ਕਸ਼ਮੀਰ ਹੁਣ ਪਾਕਿਸਤਾਨ ਦਾ ਹੋ ਕੇ ਰਹੇਗਾ| ਹਾਫਿਜ਼ ਨੇ ਕਿਹਾ ਇਸ ਲਈ ਪਸੀਨੇ ਨਾਲ ਪਸੀਨਾ ਅਤੇ ਖੂਨ ਨਾਲ ਖੂਨ ਮਿਲਵਾਂਗੇ| ਓਧਰ ਪਾਕਿਸਤਾਨ ਦੇ ਫੌਜ ਮੁਖੀ ਰਾਹੀਲ ਸ਼ਰੀਫ ਨੇ ਵੀ ਮਾਰੇ ਗਏ ਅੱਤਵਾਦੀ ਬੁਰਹਾਨ ਬਾਨੀ ਦੀ ਪੈਰਵੀ ਕਰਦੇ ਹੋਏ ਉਸ ਨੂੰ ਬੇਗੁਨਾਹ ਦੱਸਿਆ ਹੈ| ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨੂੰ ਪੂਰੀ ਦੁਨੀਆ ਨੂੰ ਦੇਖਣਾ ਚਾਹੀਦਾ ਹੈ|
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਵਿਚ ਵਾਪਰੀ ਹਿੰਸਾ ਤੇ ਇਤਰਾਜ਼ ਜਾਹਿਰ ਕੀਤਾ ਸੀ| ਜਿਸ ਤੋਂ ਬਾਅਦ ਅਮਰੀਕਾ ਨੇ ਸਖਤ ਸ਼ਬਦਾਂ ਵਿਚ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਅਤੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ|

Leave a Reply

Your email address will not be published. Required fields are marked *