ਪਾਕਿਸਤਾਨ ਦੀ ਨਾਪਾਕ ਹਰਕਤ ਕੰਟਰੋਲ ਰੇਖਾ ਤੇ ਮੁੜ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ

ਜੰਮੂ, 2 ਸਤੰਬਰ (ਸ.ਬ.) ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ| ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐਲ. ਓ. ਸੀ.) ਨੇੜੇ  ਫਿਰ ਪਾਕਿਸਤਾਨੀ ਫੌਜੀਆਂ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ| ਪਾਕਿਸਤਾਨੀ ਫੌਜੀਆਂ ਵਲੋਂ ਕੀਤੀ ਗਈ ਗੋਲੀਬਾਰੀ ਵਿੱਚ ਫੌਜ ਦਾ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇ. ਸੀ. ਓ.) ਸ਼ਹੀਦ ਹੋ ਗਿਆ| ਰੱਖਿਆ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਓਧਰ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ, ਪੀ. ਆਰ. ਓ. (ਰੱਖਿਆ) ਜੰਮੂ ਨੇ ਜੇ. ਸੀ. ਓ. ਦੇ ਸ਼ਹੀਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਘਟਨਾ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਹੋਈ| 
ਰੱਖਿਆ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਨੇ ਕੇਰੀ ਸੈਕਟਰ ਵਿੱਚ ਮੋਹਰੀ ਚੌਕੀਆਂ ਤੇ ਗੋਲੀਬਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ| ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਹ ਦਿੱਤਾ| ਅਧਿਕਾਰਤ ਸੂਤਰਾਂ ਮੁਤਾਬਕ ਨਾਇਬ ਸੂਬੇਦਾਰ ਰੈਂਕ ਦੇ ਅਧਿਕਾਰੀ ਕੇਰੀ ਸੈਕਟਰ ਵਿੱਚ ਅੱਗੇ ਦੇ ਸਥਾਨ ਤੇ ਤਾਇਨਾਤ ਸਨ ਅਤੇ ਪਾਕਿਸਤਾਨ ਦੀ ਗੋਲੀਬਾਰੀ ਵਿਚ ਜੇ. ਸੀ. ਓ. ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੇ ਬਾਅਦ ਵਿੱਚ ਦਮ ਤੋੜ ਦਿੱਤਾ| ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ ਫ਼ੌਜੀਆਂ ਵੀ ਜ਼ਖਮੀ ਹੋਏ ਹਨ ਪਰ ਇਸ ਦੀ ਸਟੀਕ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ| 
ਜਿਕਰਯੋਗ ਹੈ ਕਿ ਪਿਛਲੇ 4 ਦਿਨਾਂ ਵਿਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ| ਰਾਜੌਰੀ ਜ਼ਿਲ੍ਹੇ ਵਿੱਚ ਨੌਸ਼ਹਿਰਾ ਸੈਕਟਰ ਵਿੱਚ 30 ਅਗਸਤ ਨੂੰ ਵੀ ਪਾਕਿਸਤਾਨੀ ਗੋਲੀਬਾਰੀ ਵਿੱਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਏ ਸਨ| ਉਹ ਪੰਜਾਬ ਦੇ ਗੋਵਿੰਦਵਾਲ ਸਾਹਿਬ ਦੇ ਰਹਿਣ ਵਾਲੇ ਸਨ| ਪਾਕਿਸਤਾਨ ਵਲੋਂ ਕੰਟਰੋਲ ਰੇਖਾ ਤੇ ਪੁੰਛ ਅਤੇ ਰਾਜੌਰੀ ਸੈਕਟਰ ਵਿੱਚ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਵਿੱਚ ਬੀਤੇ ਤਿੰਨ ਮਹੀਨਿਆਂ ਵਿੱਚ 9 ਫੌਜੀਆਂ ਜਵਾਨ ਸ਼ਹੀਦ ਹੋ ਚੁੱਕੇ ਹਨ|

Leave a Reply

Your email address will not be published. Required fields are marked *