ਪਾਕਿਸਤਾਨ ਦੀ ਸਬਜ਼ੀ ਮੰਡੀ ਵਿੱਚ ਧਮਾਕਾ, 15 ਲੋਕਾਂ ਦੀ ਮੌਤ

ਪੇਸ਼ਾਵਰ, 21 ਜਨਵਰੀ (ਸ.ਬ.) ਪਾਕਿਸਤਾਨ ਦੇ ਕੁਰਰਮ ਏਜੰਸੀ ਇਲਾਕੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ| ਇਹ ਜਾਣਕਾਰੀ ਪਾਕਿਸਤਾਨੀ ਮੀਡੀਆ ਨੇ ਦਿੱਤੀ| ਇਸ ਧਮਾਕੇ ਵਿੱਚ ਲਗਭਗ 15 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ          ਗਏ| ਇਹ ਧਮਾਕਾ ਭੀੜ ਵਾਲੀ ਥਾਂ ਸਬਜ਼ੀ ਮੰਡੀ ਈਦਗਾਹ ਬਜ਼ਾਰ ਵਿੱਚ ਹੋਇਆ|
ਮਿਲੀ ਰਿਪੋਰਟ ਮੁਤਾਬਕ ਧਮਾਕਾ ਉਸ ਥਾਂ ਹੋਇਆ, ਜਿੱਥੇ ਲੋਕ ਸਬਜ਼ੀ ਖਰੀਦ ਰਹੇ ਸਨ ਅਤੇ ਇਸ ਧਮਾਕੇ ਕਾਰਨ 15 ਲੋਕ ਮਾਰੇ ਗਏ ਅਤੇ 35 ਤੋਂ ਵਧ ਲੋਕ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ| ਮੌਕੇ ਤੇ ਪੁੱਜੇ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *