ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 8 ਅੱਤਵਾਦੀ ਮਾਰੇ ਗਏ

ਲਾਹੌਰ, 20 ਅਪ੍ਰੈਲ (ਸ.ਬ.) ਪਾਕਿ ਦੇ ਸੁਰੱਖਿਆ ਬਲਾਂ ਨੇ ‘ਜਮਾਤ-ਓਲ-ਅਹਰਰ’ ਦੇ 8 ਅੱਤਵਾਦੀਆਂ ਨੂੰ ਪਾਕਿ ਦੇ ਪੰਜਾਬ ਸੂਬੇ ਵਿੱਚ ਮਾਰ ਦਿੱਤਾ| ਤੜਕੇ ਸਵੇਰੇ ਹੋਈ ਗੋਲੀਬਾਰੀ ਵਿੱਚ 2 ਪੁਲੀਸ ਕਰਮਚਾਰੀ ਗੰਭੀਰ ਨਾਲ ਜ਼ਖਮੀ ਹੋ ਗਏ ਹਨ| ਪੰਜਾਬ ਪੁਲੀਸ ਦੇ ਅੱਤਵਾਦੀ ਰੋਧੀ ਵਿਭਾਗ (ਸੀ.ਟੀ.ਡੀ.) ਨੇ ਕਿਹਾ ਕਿ ਉਨ੍ਹਾਂ ਨੂੰ ਖੁਫੀਆਂ ਏਜੰਸੀਆਂ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਕੁਝ ਅੱਤਵਾਦੀ ਲਾਹੌਰ ਤੋਂ 50 ਕਿਲੋਮੀਟਰ ਦੂਰ ਸ਼ੇਖਪੁਰਾ ਵਿੱਚ ਛੁਪੇ ਹੋਏ ਹਨ| ਉਹ ਲਾਹੌਰ ਅਤੇ ਸ਼ੇਖਪੁਰਾ ਦੀਆਂ ਪ੍ਰਮੁੱਖ ਇਮਾਰਤਾਂ ਤੇ ਹਮਲਾ ਕਰਨ ਦੀ ਸਾਜ਼ਿਸ਼ ਕਰ ਰਹੇ ਹਨ|
ਸੀ.ਟੀ.ਡੀ. ਨੇ ਦੱਸਿਆ ਕਿ ਸਾਡੇ ਇਕ ਦਲ ਨੇ ਪੁਲੀਸ ਕਮਾਂਡੋ ਨਾਲ ਮਿਲ ਕੇ ਨਾਰੰਗ ਮੰਡੀ ਪਿੰਡ ਵਿੱਚ ਅੱਜ ਤੜਕੇ ਛਾਪਾ ਮਾਰਿਆ ਅਤੇ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਦੀ ਚਿਤਾਵਨੀ ਦਿੱਤੀ| ਇਸ ਤੋਂ ਬਾਅਦ ਅੱਤਵਾਦੀਆਂ ਨੇ ਪੁਲੀਸ ਕਰਮਚਾਰੀਆਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਜਵਾਬੀ ਕਾਰਵਾਈ ਵਿੱਚ ਪੁਲੀਸ ਨੇ 8 ਅੱਤਵਾਦੀਆਂ ਨੂੰ ਮਾਰ ਦਿੱਤਾ ਜਦੋਂਕਿ 3-4 ਅੱਤਵਾਦੀ ਭੱਜਣ ਵਿੱਚ ਕਾਮਯਾਬ ਹੋਏ|

Leave a Reply

Your email address will not be published. Required fields are marked *