ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ

ਨਵੀਂ ਦਿੱਲੀ, 9 ਜੂਨ (ਸ.ਬ.) ਏਕਤਾ ਬਿਸ਼ਟ (4 ਓਵਰ, 14 ਦੌੜਾਂ, 3 ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ ਏਸ਼ੀਆ ਕੱਪ ਦੇ 13ਵੇਂ ਮੈਚ ਵਿੱਚ 7 ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਦਾਖਿਲ ਕੀਤਾ| ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਗੁਆ ਕੇ ਸਿਰਫ 72 ਦੌੜਾਂ ਬਣਾਈਆਂ | ਜਵਾਬ ਵਿੱਚ ਉਤਰੀ ਭਾਰਤੀ ਟੀਮ ਨੇ ਇਸ ਟੀਚੇ ਨੂੰ 3 ਵਿਕਟ ਗੁਆ ਕੇ 16.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ|
ਭਾਰਤੀ ਟੀਮ ਦੀ ਜਿੱਤ ਤੇ ਏਕਤਾ ਬਿਸ਼ਟ ਦਾ ਸਭ ਤੋਂ ਵੱਡਾ ਯੋਗਦਾਨ ਸੀ, ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀ ਕਾਰਨ ਉਨ੍ਹਾਂ ਨੂੰ ਮੈਨ ਆਫ ਦ ਮੈਚ ਦਾ ਐਵਾਰਡ ਵੀ ਮਿਲਿਆ| ਉਸਦੇ ਬਾਅਦ ਸਮ੍ਰਿਤੀ ਮੰਧਾਨਾ ਨੇ 38 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਅਜੇਤੂ 34 ਦੌੜਾਂ ਬਣਾਕੇ ਟੀਮ ਦੀ ਝੋਲੀ ਵਿੱਚ ਜਿੱਤ ਪਾ ਦਿੱਤੀ | ਹੁਣ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਦੀਆਂ ਨਜ਼ਰਾਂ 7ਵੇਂ ਏਸ਼ੀਆ ਕੱਪ ਖਿਤਾਬ ਉਤੇ ਹਨ| ਜਿੱਥੇ ਉਸਦਾ ਸਾਹਮਣਾ ਬੰਗਲਾਦੇਸ਼ ਅਤੇ ਮਲੇਸ਼ੀਆ ਦੇ ਵਿੱਚ ਹੋਣ ਵਾਲੇ ਮੁਕਾਬਲੇ ਦੀ ਜੇਤੂ ਟੀਮ ਨਾਲ ਹੋਵੇਗਾ| ਭਾਰਤ ਨੇ ਆਪਣੇ ਪਿਛਲੇ ਮੈਚ ਵਿੱਚ ਬੀਤੇ ਦਿਨੀਂ ਸ਼੍ਰੀਲੰਕਾ ਨੂੰ ਇਕਤਰਫਾ ਮੁਕਾਬਲੇ ਵਿੱਚ ਮਾਤ ਦਿੱਤੀ ਸੀ ਅਤੇ ਇਸ ਵੱਡੀ ਜਿੱਤ ਨਾਲ ਉਸਦਾ ਆਤਮਵਿਸ਼ਵਾਸ ਸੱਤਵੇਂ ਆਸਮਾਨ ਉਤੇ ਸੀ| ਇਸ ਤੋਂ ਪਹਿਲਾਂ ਸਕੋਰ ਬੋਰਡ ਵਿੱਚ ਪਹਿਲੇ ਸਥਾਨ ਉਤੇ ਕਾਇਮ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਸ਼ਾਨਦਾਰ ਰਹੀ | ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਨੂੰ ਸ਼ੁਰੂਆਤੀ ਓਵਰ ਵਿੱਚ ਹੀ ਝਟਕਾ ਦੇਣ ਦੇ ਬਾਅਦ ਭਾਰਤ ਨੇ ਅੰਤ ਤੱਕ ਪਾਕਿਸਤਾਨ ਦੀਆਂ ਵਿਕਟਾਂ ਦੀ ਪਤਝੜ ਜਾਰੀ ਰੱਖੀ| ਲਗਾਤਾਰ ਅੰਤਰਾਲ ਵਿੱਚ ਡਿਗਦੇ ਵਿਕਟਾਂ ਨੇ ਪਾਕਿਸਤਾਨ ਨੂੰ ਬਹੁਤ ਵੱਡਾ ਸਕੋਰ ਬਣਾਉਣ ਨਹੀਂ ਦਿੱਤਾ| ਨਾਹਿਦਾ ਖਾਨ (18) ਅਤੇ ਸਨਾ ਮੀਰ (20) ਦੇ ਇਲਾਵਾ ਕੋਈ ਵੀ ਪਾਕਿ ਬੱਲੇਬਾਜ਼ ਦੋ ਅੰਕਾਂ ਅੰਕੜੇ ਤੱਕ ਨਹੀਂ ਪਹੁੰਚ ਪਾਇਆ | ਮੈਚ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੋਨਾਂ ਦੇ ਛੇ-ਛੇ ਅੰਕ ਸਨ ਅਤੇ ਪਹਿਲੇ ਦੋ ਸਥਾਨਾਂ ਉਤੇ ਇਹੀ ਟੀਮਾਂ ਹਨ | ਭਾਰਤ ਨੈੱਟ ਰਨ ਰੇਟ ਦੇ ਮਾਮਲੇ ਵਿੱਚ ਪਾਕਿਸਤਾਨ ਤੋਂ ਬਿਹਤਰ ਹੈ ਅਤੇ ਇਸ ਕਾਰਨ ਪਹਿਲੇ ਸਥਾਨ ਤੇ ਹੈ |

Leave a Reply

Your email address will not be published. Required fields are marked *