ਪਾਕਿਸਤਾਨ ਨੇ ਇਕ ਵਾਰ ਫਿਰ ਚੁੱਕਿਆ ਕਸ਼ਮੀਰ ਦਾ ਮੁੱਦਾ, ਭਾਰਤ ਨੇ ਕੀਤਾ ਵਿਰੋਧ

ਸੰਯੁਕਤ ਰਾਸ਼ਟਰ, 27 ਅਪ੍ਰੈਲ (ਸ.ਬ.) ਭਾਰਤ ਨੇ ਪਾਕਿਸਤਾਨ ਵਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਤੇ ਸਖਤ ਵਿਰੋਧ ਦਰਜ ਕਰਵਾਇਆ ਹੈ ਅਤੇ ਕਿਹਾ ਹੈ ਕਿ ਇਹ ਇਕ ਦੋ-ਪੱਖੀ ਮਾਮਲਾ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਮੰਚ ਤੇ ਨਹੀਂ ਲਿਆਂਦਾ ਜਾਣਾ ਚਾਹੀਦਾ| ਪਾਕਿਸਤਾਨ ਦੇ ਸਥਾਈ ਮਿਸ਼ਨ ਦੇ ਮੰਤਰੀ ਮਸੂਦ ਅਨਵਰ ਨੇ 25 ਅਪ੍ਰੈਲ ਨੂੰ ਸੂਚਨਾ ਕਮੇਟੀ ਦੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਵਿਚ ਇਕ ਬਿਆਨ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ|
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ, ਫਲਸਤੀਨੀ ਜਨਤਾ ਨਾਲ ਇਕਜੁਟਤਾ ਦਿਖਾਉਣ ਦੇ ਕੌਮਾਂਤਰੀ ਦਿਵਸ ਨਾਲ ਜੁੜੀਆਂ ਘਟਨਾਵਾਂ ਦੀ ਕਵਰੇਜ਼ ਵਿਚ ਸੰਯੁਕਤ ਰਾਸ਼ਟਰ ਦੇ ਜਨਤਕ ਸੂਚਨਾ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹੈ| ਅਨਵਰ ਨੇ ਕਿਹਾ ਅਸੀਂ ਤੁਹਾਨੂੰ   ਬੇਨਤੀ ਕਰਾਂਗੇ ਕਿ ਤੁਸੀਂ ਕਸ਼ਮੀਰ ਦੇ ਲੋਕਾਂ ਲਈ ਵੀ ਅਜਿਹਾ ਹੀ ਕਰੋ| ਉਹ ਵਿਦੇਸ਼ੀ ਕਬਜ਼ੇ ਵਿਚ ਲਗਾਤਾਰ ਦੁੱਖ ਝੱਲ ਰਹੇ ਹਨ| ਜਿਵੇਂ ਹੀ ਇਹ ਟਿੱਪਣੀ ਕੀਤੀ ਗਈ, ਉਂਝ ਹੀ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਮੰਤਰੀ ਐੱਸ. ਸ਼੍ਰੀਨਿਵਾਸ ਪ੍ਰਸਾਦ ਨੇ ਅਨਵਰ ਦੇ ਭਾਸ਼ਣ ਨੂੰ ਵਿਚ ਹੀ ਰੋਕ ਦਿੱਤਾ ਅਤੇ ਪਾਕਿਸਤਾਨ ਪ੍ਰਤੀਨਿਧੀ ਵਲੋਂ ਕਸ਼ਮੀਰ ਮੁੱਦੇ ਦਾ ਜ਼ਿਕਰ ਕੀਤੇ ਜਾਣ ਤੇ ਸਖਤ ਵਿਰੋਧ ਦਰਜ ਕਰਵਾਇਆ|

Leave a Reply

Your email address will not be published. Required fields are marked *