ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਬੀ. ਐਸ. ਐਫ. ਦਾ ਜਵਾਨ ਸ਼ਹੀਦ

ਜੰਮੂ, 2 ਨਵੰਬਰ (ਸ.ਬ.) ਪਾਕਿਸਤਾਨ ਨੇ ਜੰਮੂ ਵਿੱਚ ਅੱਜ ਇਕ ਵਾਰ ਫਿਰ ਆਈ.ਬੀ. ਤੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ| ਜਿਸ ਵਿੱਚ ਬੀ.ਐਸ.ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ| ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ ਨੌ ਵਜੇ ਲਗਭਗ ਪਾਕਿਸਤਾਨ ਨੇ ਸਾਂਬਾ ਦੇ ਸੈਕਟਰ ਵਿੱਚ ਭਾਰਤ ਦੀ ਮੰਗੂ ਚੱਕ ਪੋਸਟ ਨੂੰ ਨਿਸ਼ਾਨਾ ਬਣਾਉਦੇ ਹੋਏ ਗੋਲੀਬਾਰੀ ਕੀਤੀ, ਜਿਸ ਵਿੱਚ ਬੀ. ਐਸ. ਐੈਫ. ਦੀ ਪਟ੍ਰੋਲਿੰਗ ਪਾਰਟੀ ਵਿੱਚ ਸ਼ਾਮਲ ਬੀ. ਐਸ. ਐਫ. ਦੀ 173ਵੀਂ ਬਟਾਲੀਅਨ ਦੇ ਜਵਾਨ ਕਾਂਸਟੇਬਲ ਤਪਨ ਮੰਡਲ ਸ਼ਹੀਦ ਹੋ ਗਏ| ਨਾਲ ਹੀ ਬੀ. ਐਸ. ਐਫ. ਨੇ ਵੀ ਮੋਰਚਾ ਸੰਭਾਲਦੇ ਹੋਏ ਪਾਕਿਸਤਾਨ ਨੂੰ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ|
ਪਾਕਿਸਤਾਨ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਜੰਮੂ-ਕਸ਼ਮੀਰ ਵਿੱਚ ਆਈ. ਬੀ. ਅਤੇ ਐਲ.ਓ.ਸੀ. ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *