ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਸੈਨਿਕ ਸ਼ਹੀਦ, 7 ਸਾਲ ਦੀ ਬੱਚੀ ਦੀ ਮੌਤ

ਸ਼੍ਰੀਨਗਰ, 17 ਜੁਲਾਈ (ਸ.ਬ.) ਪਾਕਿਸਤਾਨ ਨੇ ਇਕ ਵਾਰ ਫਿਰ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦਿੰਦੇ ਹੋਏ ਐਲ.ਓ.ਸੀ ਦੇ ਨਾਲ ਲੱਗੇ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ ਹੈ| ਇਸ ਗੋਲੀਬਾਰੀ ਦਾ ਭਾਰਤੀ ਸੈਨਾ ਨੇ ਕਰਾਰਾ ਜਵਾਬ ਦਿੱਤਾ ਹੈ| ਐਲ.ਓ.ਸੀ ਦੇ ਨਾਲ ਲੱਗੇ ਪੁੰਛ ਸੈਕਟਰ ਦੇ ਬਾਲਾਕੋਟ ਇਲਾਕੇ ਵਿੱਚ ਅਤੇ ਰਾਜੌਰੀ ਦੇ ਮੰਜਾਕੋਟ ਏਰੀਏ ਵਿੱਚ ਗੋਲੀਬਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ| ਇਸ ਦੌਰਾਨ ਮੇਂਡਰ ਦੇ ਬਾਲਾਕੋਟ ਸੈਕਟਰ ਵਿੱਚ ਬੰਕਰ ਤੇ ਮੋਰਟਾਰ ਡਿੱਗਣ ਨਾਲ 37 ਸਾਲਾਂ ਸੈਨਿਕ ਨਾਇਕ ਮੁਦਾਸਰ ਸ਼ਹੀਦ ਹੋ ਗਿਆ ਅਤੇ ਇਕ ਸੈਨਿਕ ਫਿਰਦੌਸ ਜ਼ਖਮੀ ਹੋ ਗਿਆ|
ਇਸ ਗੋਲੀਬਾਰੀ ਵਿੱਚ ਰਾਜੌਰੀ ਦੇ ਮੰਜਾਕੋਟ ਇਲਾਕੇ ਵਿੱਚ ਸਾਈਦਾ ਨਾਮ ਦੀ 7 ਸਾਲ ਦੀ ਬੱਚੀ ਦੀ ਮੌਤ ਹੋ ਗਈ, ਉਥੇ ਹੀ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ|

Leave a Reply

Your email address will not be published. Required fields are marked *