ਪਾਕਿਸਤਾਨ ਨੇ ਪੁੰਛ ਵਿੱਚ ਫਿਰ ਕੀਤਾ ਸੀਜ਼ਫਾਇਰ ਦੀ ਉਲੰਘਣਾ, ਦੋ ਜਵਾਨ ਜ਼ਖਮੀ

ਜੰਮੂ, 20 ਜੂਨ (ਸ.ਬ.) ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ| ਪਾਕਿਸਤਾਨ ਵਲੋਂ ਇਕ ਵਾਰ ਫਿਰ ਬੀਤੀ ਰਾਤ ਗੋਲਾਬਾਰੀ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਭਾਰਤ ਦੇ ਦੋ ਜਵਾਨ ਜ਼ਖਮੀ ਹੋ ਗਏ| ਪਾਕਿਸਤਾਨ ਨੇ ਬੀਤੀ ਰਾਤ 1.30 ਵਜੇ ਫਾਇਰਿੰਗ ਸ਼ੁਰੂ ਕੀਤੀ| ਕਿਹਾ ਜਾ ਰਿਹਾ ਹੈ ਕਿ ਸੀਜ਼ਫਾਇਰ ਦਾ ਉਲੰਘਣ ਜੰਮੂ ਦੇ ਪੁੰਛ ਸੈਕਟਰ ਵਿੱਚ ਹੋਇਆ ਹੈ| ਇਸ ਤੋਂ ਇਲਾਵਾ ਸਬਜ਼ਿਆਨ ਸੈਕਟਰ ਵਿੱਚ ਵੀ ਗੋਲਾਬਾਰੀ ਕੀਤੀ ਗਈ|
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਲੋਂ ਨੌਸ਼ੇਰਾ ਸੈਕਟਰ ਤੇ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਸੀ|

Leave a Reply

Your email address will not be published. Required fields are marked *