ਪਾਕਿਸਤਾਨ ਨੇ ਬਾਲਾਕੋਟ ਅਤੇ ਉੜੀ ਵਿੱਚ ਕੀਤੀ ਗੋਲੀਬਾਰੀ

ਸ਼੍ਰੀਨਗਰ, 30 ਜੂਨ (ਸ.ਬ.) ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦਾ ਉਲੰਘਣ ਕਰਦਿਆਂ ਐਲ.ਓ.ਸੀ ਨਾਲ ਲੱਗਦੇ ਉੜੀ ਸੈਕਟਰ ਵਿੱਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ| ਭਾਰਤੀ ਸੈਨਾ ਵੀ ਇਸ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ| ਹੁਣ ਤੱਕ ਕਿਸੇ ਦੇ ਵੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਆਈ ਹੈ| ਇਸ ਤੋਂ ਪਹਿਲੇ ਅੱਜ ਸਵੇਰੇ ਬਾਲਾਕੋਟ ਸੈਕਟਰ ਵਿੱਚ ਕਰੀਬ 4.15 ਵਜੇ ਪਾਕਿਸਤਾਨ ਵੱਲੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ| ਇਸ ਫਾਇਰਿੰਗ ਵਿੱਚ ਇਕ ਔਰਤ ਜ਼ਖਮੀ ਹੋ ਗਈ, ਜਿਸ ਦੇ ਬਾਅਦ ਇਲਾਜ ਲਈ ਜ਼ਿਲਾ ਹਸਪਤਾਲ ਰਾਜੌਰੀ ਵਿੱਚ ਭਰਤੀ ਕਰਵਾਇਆ ਗਿਆ|

Leave a Reply

Your email address will not be published. Required fields are marked *