ਪਾਕਿਸਤਾਨ ਨੇ ਭਾਰਤੀ ਫੌਜੀ ਚੰਦੂ ਚੌਹਾਨ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ

ਨਵੀਂ ਦਿੱਲੀ/ਇਸਲਾਮਾਬਾਦ, 21 ਜਨਵਰੀ (ਸ.ਬ.) ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਪਾਕਿਸਤਾਨ ਦੇ ਚੰਗੁਲ ਵਿੱਚ ਫਸੇ ਭਾਰਤੀ ਜਵਾਨ ਚੰਦੂ ਬਾਬੂਲਾਲ ਚੌਹਾਨ ਨੂੰ ਪਾਕਿਸਤਾਨ ਨੇ ਰਿਹਾਅ ਕਰਨ ਦਾ ਐਲਾਨ ਕੀਤਾ ਹੈ| ਪਾਕਿਸਤਾਨ ਵੱਲੋਂ ਅੱਜ ਅਧਿਕਾਰਤ ਬਿਆਨ ਜਾਰੀ ਕਰ ਕੇ ਇਸ ਗੱਲ ਦਾ ਐਲਾਨ ਕੀਤਾ ਗਿਆ| ਜਵਾਨ ਬਾਬੂਲਾਲ ਚੌਹਾਨ 29 ਸਤੰਬਰ ਨੂੰ ਭਟਕ ਕੇ ਸਰਹੱਦ ਪਾਰ ਕਰ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਸ ਨੂੰ ਫੜ ਲਿਆ ਸੀ| ਭਾਰਤ ਅਤੇ ਪਾਕਿਸਤਾਨ ਦੇ ਫੌਜ ਸੰਚਾਲਨ ਡਾਇਰੈਕਟਰ ਜਨਰਲਾਂ ਦੀ ਹਾਟਲਾਈਨ ਤੇ ਗੱਲਬਾਤ ਤੋਂ ਬਾਅਦ ਉਸ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਹੈ|

Leave a Reply

Your email address will not be published. Required fields are marked *