ਪਾਕਿਸਤਾਨ ਪ੍ਰਤੀ ਅਮਰੀਕੀ ਰੁੱਖ ਵਿੱਚ ਆਈ ਤਬਦੀਲੀ

ਵਿੱਤ ਸਾਲ 2017-18 ਲਈ ਅਮਰੀਕੀ ਰੱਖਿਆ ਨੀਤੀ ਵਿੱਚ ਤਿੰਨ  ਬਿੱਲ ਪਾਸ ਹੋਏ ਹਨ| ਇਹਨਾਂ ਵਿਚੋਂ ਇੱਕ ਦੇ ਜਰੀਏ ਪਾਕਿਸਤਾਨ ਨੂੰ ਸਾਫ਼ ਸੁਨੇਹਾ ਦਿੱਤਾ ਹੈ ਕਿ ਉਹ ਅੱਤਵਾਦ ਨੂੰ ਪਨਾਹ ਦੇਣਾ ਤੁਰੰਤ ਬੰਦ ਕਰੇ ਨਹੀਂ ਤਾਂ ਉਸਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਨੂੰ ਕਰਜ ਵਿੱਚ ਬਦਲ ਦਿੱਤਾ ਜਾਵੇਗਾ|  ਅਮਰੀਕਾ ਪਿਛਲੇ ਸਾਲ ਤੋਂ ਹੀ ਪਾਕਿਸਤਾਨ ਨੂੰ ਕਹਿ ਰਿਹਾ ਸੀ ਕਿ ਉਹ ਅੱਤਵਾਦ ਅਤੇ ਕਬਾਇਲੀ ਇਲਾਕਿਆਂ ਤੋਂ ਅਫਗਾਨਿਸਤਾਨ ਵਿੱਚ ਚਲਣ ਵਾਲੇ ਹੱਕਾਨੀ ਨੈਟਵਰਕ ਨੂੰ ਸਪੋਰਟ ਕਰਨਾ ਬੰਦ            ਕਰੇ, ਵਰਨਾ ਸਾਰੀ ਮਦਦ ਰੋਕ ਦਿੱਤੀ ਜਾਵੇਗੀ |  ਨਵੀਂ ਰੱਖਿਆ ਨੀਤੀ ਵਿੱਚ ਇਸਨੂੰ ਰੋਕਣ ਦੀ ਪੂਰੀ ਵਿਵਸਥਾ ਕਰ ਦਿੱਤੀ ਗਈ ਹੈ| ਸ਼ੁੱਕਰਵਾਰ ਨੂੰ ਅਮਰੀਕੀ ਕਾਂਗਰਸ ਨੇ ਨੈਸ਼ਨਲ ਡਿਫੈਂਸ ਅਥਾਰਾਈਜੇਸ਼ਨ ਐਕਟ-2018 ਪਾਸ ਕੀਤਾ, ਜਿਸ ਵਿੱਚ ਪਾਸ ਤਿੰਨ ਬਿੱਲਾਂ ਵਿੱਚੋਂ ਇੱਕ ਦੇ ਤਹਿਤ ਅਮਰੀਕਾ ਦੇ ਰੱਖਿਆਮੰਤਰੀ ਨੂੰ ਇਹ ਸਾਬਤ ਕਰਨਾ      ਪਵੇਗਾ ਕਿ ਪਾਕਿਸਤਾਨ  ਨੇ ਅਮਰੀਕੀ ਫੌਜ  ਦੇ ਸਾਜੋ – ਸਾਮਾਨ ਦੀ ਸਪਲਾਈ ਵਾਲੇ ਰਸਤੇ ਉਤੇ ਪੂਰੀ ਸੁਰੱਖਿਆ ਬਣਾਈ ਹੋਈ ਹੈ|  ਇਹ ਵੀ ਕਿ ਪਾਕਿਸਤਾਨ ਹੱਕਾਨੀ ਨੈਟਵਰਕ  ਦੇ ਖਿਲਾਫ ਕਾਰਵਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਗੰਭੀਰ ਹੈ| ਪ੍ਰਸਤਾਵ ਤਾਂ ਇਹ ਵੀ ਹੈ ਕਿ ਜਦੋਂ ਤੱਕ ਇਹਨਾਂ ਸਾਰੀਆਂ ਗੱਲਾਂ ਦੀ ਪੁਸ਼ਟੀ ਨਾ ਹੋਵੇ, ਉਦੋਂ ਤੱਕ ਪਾਕਿਸਤਾਨ ਨੂੰ ਫੰਡ ਜਾਰੀ ਹੀ ਨਾ ਕੀਤਾ ਜਾਵੇ| ਇੱਕ ਹੋਰ ਬਿਲ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਓਸਾਮਾ ਬਿਨ ਲਾਦੇਨ ਦਾ ਪਤਾ ਦੱਸਣ ਵਾਲੇ ਡਾ. ਸ਼ਕੀਲ ਅਫਰੀਦੀ ਇੱਕ ਇੰਟਰਨੈਸ਼ਨਲ ਹੀਰੋ ਹਨ ਅਤੇ ਪਾਕਿਸਤਾਨ ਉਨ੍ਹਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾ ਕਰੇ| ਇਸਦੇ ਉਲਟ ਇਸ ਰੱਖਿਆ ਨੀਤੀ ਵਿੱਚ ਭਾਰਤ  ਦੇ ਨਾਲ ਅਮਰੀਕਾ ਦਾ ਸਹਿਯੋਗ ਹੋਰ ਵੀ ਵਧਾਏ ਜਾਣ ਤੇ ਮੋਹਰ ਲਗਾਈ ਗਈ ਹੈ| ਇਹਨਾਂ ਬਿਲ ਤੋਂ ਇੰਨਾ ਤਾਂ ਸਾਫ਼ ਹੈ ਕਿ ਦੱਖਣ ਏਸ਼ੀਆ ਵਿੱਚ ਸ਼ਕਤੀ ਸੰਤੁਲਨ ਪੂਰਾ ਹੀ ਬਦਲ ਚੁੱਕਿਆ ਹੈ| ਪਾਕਿਸਤਾਨ ਆਪਣੇ ਨਾਲ ਅਮਰੀਕਾ ਦੀਆਂ ਵੱਧਦੀ ਦੂਰੀਆਂ ਦੀ ਭਰਪਾਈ ਚੀਨ ਦੇ ਸਮਰਥਨ  ਦੇ ਬਲ ਤੇ ਕਰ ਲੈਣਾ ਚਾਹੁੰਦਾ ਹੈ  ਪਰੰਤੂ ਅਮਰੀਕਾ ਦੀ ਤਰ੍ਹਾਂ ਚੀਨ  ਦੇ ਨਾਲ ਉਸਦੇ ਰਿਸ਼ਤੇ ਕਦੇ ਫ੍ਰੀ ਲੰਚ ਵਾਲੇ ਹੋ ਹੀ ਨਹੀਂ ਸਕਦੇ| ਹਾਂ, ਅਮਰੀਕਾ ਤੋਂ ਭਾਰਤ ਦੀ ਇਹ ਸ਼ਿਕਾਇਤ ਜਰੂਰ ਰਹੇਗੀ ਕਿ ਪਾਕਿਸਤਾਨ ਵਿੱਚ ਅੱਤਵਾਦ  ਦੇ ਨਾਮ ਉਤੇ ਹਮੇਸ਼ਾ ਉਸਨੂੰ ਹੱਕਾਨੀ ਨੈਟਵਰਕ ਹੀ ਨਜ਼ਰ ਆਉਂਦਾ ਹੈ|  ਅਜਿਹੀ ਹੀ ਸਖਤੀ ਜੇਕਰ ਉਹ ਪਾਕਿਸਤਾਨ ਵਿੱਚ ਅੱਡਾ ਬਣਾ ਕੇ ਭਾਰਤ ਵਿੱਚ ਦਹਸ਼ਤਗਰਦੀ ਫੈਲਾ ਰਹੇ ਸੰਗਠਨਾਂ ਦੇ ਖਿਲਾਫ ਵੀ ਦਿਖਾਉਂਦਾ ਤਾਂ ਹੁਣ ਤੱਕ ਦੱਖਣ ਏਸ਼ੀਆ ਦੇ ਰਣਨੀਤਿਕ ਹਾਲਾਤ ਹੀ ਬਦਲ ਗਏ ਹੁੰਦੇ|

ਸੋਹਣ ਲਾਲ

Leave a Reply

Your email address will not be published. Required fields are marked *