ਪਾਕਿਸਤਾਨ ਫੌਜ ਤੇ ਆਤਮਘਾਤੀ ਹਮਲਾ, 2 ਜਵਾਨਾਂ ਦੀ ਮੌਤ

ਪੇਸ਼ਾਵਰ, 17 ਜੁਲਾਈ (ਸ.ਬ.) ਪੱਛਮੀ-ਉਤਰੀ ਪਾਕਿਸਤਾਨ ਵਿਚ ਨੀਮ ਫੌਜੀ ਬਲ ਦੇ ਜਵਾਨਾਂ ਨੂੰ ਲਿਜਾ ਰਹੇ ਇਕ ਵਾਹਨ ਤੇ ਅੱਜ ਆਤਮਘਾਤੀ ਹਮਲਾਵਰਾਂ ਨੇ ਹਮਲਾ ਕੀਤਾ, ਜਿਸ ਵਿਚ ਇਕ ਮੇਜਰ ਸਮੇਤ 2 ਜਵਾਨਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ| ਤਹਿਰੀਕ-ਏ-ਤਾਲੀਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ|
ਪੁਲੀਸ ਨੇ ਦੱਸਿਆ ਕਿ ਵਿਸਫੋਟਕਾਂ ਨਾਲ ਲੱਦੀ ਮੋਟਰਸਾਇਕਲ ਤੇ ਸਵਾਰ ਹਮਲਾਵਰ ਨੇ ਫਰੰਟੀਅਰ ਕਾਂਸਟੇਬੁਲੇਰੀ (ਐਫ. ਸੀ) ਦੇ ਕਾਫਿਲੇ ਤੇ ਪੇਸ਼ਾਵਰ ਦੇ ਹਿਆਤਾਬਾਦ ਖੇਤਰ ਵਿਚ ਟ੍ਰੈਫਿਕ ਸਿਗਨਲ ਦੌਰਾਨ ਹਮਲਾ ਕੀਤਾ| ਇਸ ਹਮਲੇ ਵਿਚ ਇਕ ਮੇਜਰ ਸਮੇਤ 2 ਜਵਾਨਾਂ ਦੀ ਮੌਤ ਹੋ ਗਈ| ਹਿਆਤਾਬਾਦ ਦੇ ਬਾਗ-ਏ-ਨਾਰਨ ਵਿਚ ਹੋਏ ਇਸ ਅਤਮਘਾਤੀ ਵਿਸਫੋਟ ਵਿਚ ਨੇੜਿਓ ਲੰਘ ਰਹੇ ਰਾਹਗੀਰਾਂ ਸਮੇਤ 10 ਲੋਕ ਜ਼ਖਮੀ ਹੋ ਗਏ| ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਸ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ| ਜ਼ਖਮੀ ਹੋਏ ਲੋਕਾਂ ਨੂੰ ਹਿਆਤਾਬਾਦ ਮੈਡੀਕਲ ਕੰਪਲੈਕਸ ਵਿਚ ਭਰਤੀ ਕਰਵਾਇਆ ਗਿਆ ਹੈ| ਤਹਿਰੀਕ-ਏ-ਤਾਲੀਬਾਨ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ|
ਪਾਕਿਸਤਾਨੀ ਸੈਨਾ ਵਲੋਂ ਕਬਾਇਲੀ ਇਲਾਕੇ ਖੈਬਰ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕਰਨ ਦੇ ਐਲਾਨ ਤੋਂ ਇਕ ਦਿਨ ਬਾਅਦ ਇਹ ਹਮਲਾ ਹੋਇਆ ਹੈ|

Leave a Reply

Your email address will not be published. Required fields are marked *