ਪਾਕਿਸਤਾਨ ਰੱਖੀਆਂ ਜੁੱਤੀਆਂ ਨਾਲ ਸ਼ਰਾਰਤ ਕਰ ਸਕਦੈ : ਸੁਸ਼ਮਾ ਸਵਰਾਜ

ਨਵੀਂ ਦਿੱਲੀ, 28 ਦਸੰਬਰ (ਸ.ਬ.) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿਚ ਕੁਲਭੂਸ਼ਨ ਜਾਧਵ ਤੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਮਿਲਣ ਲਈ ਗਈ ਉਨ੍ਹਾਂ ਦੀ ਮਾਤਾ ਤੇ ਪਤਨੀ ਸਬੰਧੀ ਬਿਆਨ ਦਿੱਤਾ| ਰਾਜ ਸਭਾ ਵਿੱਚ ਆਪਣੇ ਸੰਬੋਧਨ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੁਲਭੂਸ਼ਨ ਜਾਧਵ ਦੇ ਪਰਿਵਾਰ ਦੀ ਮੁਲਾਕਾਤ ਕੂਟਨੀਤਕ ਕੋਸ਼ਿਸ਼ਾਂ ਨਾਲ ਹੋਈ ਸੀ| ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਪ੍ਰੋਪੇਗੇਂਡਾ ਬਣਾਇਆ| ਜਾਧਵ ਦੀ ਮਾਂ ਸਿਰਫ਼ ਸਾੜੀ ਪਹਿਨ ਸਕਦੀ ਹੈ ਪਰ ਉਨ੍ਹਾਂ ਦੇ ਕਪੜੇ ਵੀ ਬਦਲਵਾਏ ਗਏ| ਮੀਡੀਆ ਨੂੰ ਮਾਂ ਤੇ ਪਤਨੀ ਦੇ ਨਜ਼ਦੀਕ ਆਉਣ ਦਿੱਤਾ ਗਿਆ, ਜੋ ਆਪਸੀ ਸ਼ਰਤਾਂ ਦੇ ਖਿਲਾਫ ਸੀ| ਮੁਲਾਕਾਤ ਕਰਨ ਤੋਂ ਬਾਅਦ ਵਾਪਸ ਪਰਤਣ ਤੇ ਮਾਂ ਤੇ ਪਤਨੀ ਨੇ ਦੱਸਿਆ ਕਿ ਕੁਲਭੂਸ਼ਨ ਜਾਧਵ ਦਬਾਅ ਵਿੱਚ ਹੈ| ਉਨ੍ਹਾਂ ਨੂੰ ਕੈਦ ਕਰਨ ਵਾਲਿਆਂ ਨੇ ਜੋ ਉਨ੍ਹਾਂ ਨੂੰ ਬੋਲਣ ਲਈ ਕਿਹਾ ਸੀ ਜਾਧਵ ਸਿਰਫ਼ ਉਹੀ ਬੋਲ ਰਹੇ ਸਨ| ਪਾਕਿਸਤਾਨ ਜਾਧਵ ਦੀ ਮਾਂ-ਪਤਨੀ ਦੀਆਂ ਜੁੱਤੀਆਂ ਨਾਲ ਸ਼ਰਾਰਤ ਕਰ ਸਕਦਾ ਹੈ, ਇਸ ਮੀਟਿੰਗ ਵਿੱਚ ਸਿਰਫ਼ ਮਨੁੱਖੀ ਅਧਿਕਾਰ ਦੇ ਨਿਯਮਾਂ ਦਾ ਉਲੰਘਣ ਹੀ ਹੋਇਆ ਹੈ|

Leave a Reply

Your email address will not be published. Required fields are marked *