ਪਾਕਿਸਤਾਨ ਵਲੋਂ ਕੀਤੀ ਜਾਂਦੀ ਜੰਗਬੰਦੀ ਸਮਝੌਤੇ ਦੀ ਉਲੰਘਣਾ

ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਦੇ ਵਿਚਾਲੇ ਜੰਗਬੰਦੀ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੇ ਹੋਈ ਸਹਿਮਤੀ ਬਾਰੇ ਇਹ ਪ੍ਰਤੀਕ੍ਰਿਆ ਹੀ ਵਿਵਹਾਰਕ ਹੋਵੇਗੀ ਕਿ ਇਹ ਇੱਕ ਵੱਡੀ ਘਟਨਾ ਹੈ| ਜਿਸ ਕੰਟਰੋਲ ਰੇਖਾ ਤੇ ਲਗਾਤਾਰ ਗੋਲੀਬਾਰੀ ਦਾ ਮਾਹੌਲ ਹੋਵੇ ਅਤੇ ਉਸਦੇ ਲਈ ਜੋ ਦੇਸ਼ ਜਿੰਮੇਵਾਰ ਹੈ ਉਹੀ ਅੱਗੇ ਵਧ ਕੇ ਸ਼ਾਂਤੀ ਦੀ ਪਹਿਲ ਕਰਦਾ ਹੈ ਤਾਂ ਇਹ ਆਮ ਘਟਨਾ ਨਹੀਂ ਹੋ ਸਕਦੀ| ਦੋਵਾਂ ਦੇਸ਼ਾਂ ਵੱਲੋਂ ਜਾਰੀ ਬਿਆਨਾਂ ਨੂੰ ਵੇਖੀਏ ਤਾਂ ਸਾਫ ਹੋ ਜਾਵੇਗਾ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਇਸਦਾ ਪ੍ਰਸਤਾਵ ਰੱਖਿਆ, ਜਿਸ ਨੂੰ ਉਨ੍ਹਾਂ ਦੇ ਭਾਰਤੀ ਹਮਰੁਤਬਾ ਨੇ ਸਵੀਕਾਰ ਕਰ ਲਿਆ| ਸਹਿਮਤੀ ਦੇ ਅਨੁਸਾਰ ਦੋਵੇਂ ਦੇਸ਼ 2003 ਤੋਂ ਲਾਗੂ ਜੰਗਬੰਦੀ ਸਮਝੌਤੇ ਦਾ ਉਸ ਵਿੱਚ ਲਿਖੇ ਸ਼ਬਦਾਂ ਅਤੇ ਭਾਵਨਾਵਾਂ ਦੀ ਪਾਲਣਾ ਕਰਨਗੇ| ਅਸਲ ਵਿੱਚ ਭਾਰਤ ਲਈ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ| ਭਾਰਤ ਕਦੇ ਵੀ ਆਪਣੇ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਕੇ ਗੋਲੀਬਾਰੀ ਨਹੀਂ ਕਰਦਾ| ਜਦੋਂ ਪਾਕਿਸਤਾਨ ਅਜਿਹਾ ਕਰਦਾ ਹੈ ਤਾਂ ਉਸਨੂੰ ਕਰਾਰਾ ਜਵਾਬ ਦੇਣਾ ਪੈਂਦਾ ਹੈ| ਜੇਕਰ ਪਾਕਿਸਤਾਨ ਤੋਂ ਗੋਲੀ ਨਾ ਚਲੇ ਤਾਂ ਭਾਰਤ ਨੂੰ ਜਵਾਬ ਦੇਣ ਦੀ ਨੌਬਤ ਹੀ ਨਹੀਂ ਆਵੇਗੀ| ਹਾਲਾਂਕਿ ਪਾਕਿਸਤਾਨ ਉਲਟਾ ਭਾਰਤ ਤੇ ਹੀ ਜੰਗਬੰਦੀ ਦੀ ਉਲੰਘਣਾ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ| ਸਵਾਲ ਹੈ ਕਿ ਜੋ ਪਹਿਲ ਪਾਕਿਸਤਾਨ ਵਲੋਂ ਹੋਈ ਹੈ ਉਸ ਉੱਤੇ ਉਹ ਕਾਇਮ ਰਹਿ ਸਕੇਗਾ? ਹਾਲਾਂਕਿ ਪਹਿਲ ਫੌਜ ਦੀ ਹੈ, ਇਸ ਲਈ ਮੰਨਿਆ ਜਾ ਸਕਦਾ ਹੈ ਅਜਿਹਾ ਕਰਨ ਤੋਂ ਪਹਿਲਾਂ ਕਾਫੀ ਸਲਾਹ ਮਸ਼ਵਰਾ ਹੋਇਆ ਹੋਵੇਗਾ| ਪਾਕਿਸਤਾਨੀ ਫੌਜ ਦੀ ਕਸ਼ਮੀਰ ਸਬੰਧੀ ਨੀਤੀ-ਨਿਰਧਾਰਣ ਵਿੱਚ ਮੁੱਖ ਭੂਮਿਕਾ ਹੈ| ਜੇਕਰ ਉੱਥੇ ਨੇਤਾ ਅਜਿਹਾ ਪ੍ਰਸਤਾਵ ਦੇਣ ਤਾਂ ਫੌਜ ਉਸ ਨੂੰ ਮੰਨਣ ਤੋਂ ਇਨਕਾਰ ਕਰ ਸਕਦੀ ਹੈ| ਫੌਜ ਦੇ ਅਜਿਹੇ ਕਿਸੇ ਕਦਮ ਦਾ ਵਿਰੋਧ ਹੋਣਾ ਮੁਸ਼ਕਿਲ ਹੈ| ਜਿਵੇਂ ਅਸੀਂ ਜਾਣਦੇ ਹਾਂ ਪਾਕਿਸਤਾਨ ਸੀਮਾ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਕਰਾਉਂਦਾ ਹੈ | ਫੌਜ ਉਨ੍ਹਾਂ ਨੂੰ ਘੁਸਪੈਠ ਵਿੱਚ ਮਦਦ ਲਈ ਗੋਲੀਬਾਰੀ ਕਰਦੀ ਹੈ, ਜਿਸਦੇ ਨਾਲ ਉਨ੍ਹਾਂ ਨੂੰ ਸੁਰੱਖਿਆ ਕਵਚ ਮਿਲ ਜਾਵੇ ਅਤੇ ਭਾਰਤੀ ਫੌਜ ਅਤੇ ਸੀਮਾ ਸੁਰੱਖਿਆ ਬਲ ਦਾ ਧਿਆਨ ਉਸ ਪਾਸੇ ਜਾਵੇ| ਭਾਰਤੀ ਫੌਜ ਨੂੰ ਇਸ ਕਾਰਨ ਮਜਬੂਰ ਹੋ ਕੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਣਾ ਪੈਂਦਾ ਹੈ, ਜੋ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੇ ਮੰਚ ਦੇ ਰੂਪ ਵਿੱਚ ਇਸਤੇਮਾਲ ਹੁੰਦੀਆਂ ਹਨ| ਸਪੱਸ਼ਟ ਹੈ ਕਿ ਜਦੋਂ ਤੱਕ ਪਾਕਿਸਤਾਨ ਦੀ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੀ ਖਤਰਨਾਕ ਨੀਤੀ ਦਾ ਅੰਤ ਨਹੀਂ ਹੁੰਦਾ, ਸੀਮਾ ਉੱਤੇ ਸ਼ਾਂਤੀ ਦੇ ਅਜਿਹੇ ਯਤਨ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਦੇ| ਇਹ ਗੱਲ ਭਾਰਤੀ ਡੀਜੀਐਮਓ ਨੇ ਪਾਕਿਸਤਾਨ ਦੇ ਆਪਣੇ ਹਿਮਾਇਤਾਂ ਨੂੰ ਸਾਫ ਤੌਰ ਤੇ ਦੱਸ ਦਿੱਤੀ ਹੈ| ਤਾਂ ਹੁਣ ਇਹ ਨਿਸ਼ਚਾ ਪਾਕਿਸਤਾਨ ਨੂੰ ਤੈਅ ਕਰਨਾ ਹੈ ਕਿ ਉਹ ਸ਼ਾਂਤੀ ਸਥਾਪਿਤ ਕਰਨਾ ਚਾਹੁੰਦਾ ਹੈ ਜਾਂ ਨਹੀਂ| ਸ਼ਾਂਤੀ ਸਥਾਪਨਾ ਵਿੱਚ ਸਾਡਾ ਵੀ ਹਿੱਤ ਹੈ, ਪਰ ਪਾਕਿਸਤਾਨ ਦਾ ਹਿੱਤ ਕਿਤੇ ਜ਼ਿਆਦਾ ਹੈ|
ਕਪਿਲ ਮਹਿਤਾ

Leave a Reply

Your email address will not be published. Required fields are marked *