ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਸਰਹੱਦੀ ਇਲਾਕਿਆਂ ਤੇ ਗੋਲੀਬਾਰੀ

ਜੰਮੂ, 11 ਸਤੰਬਰ (ਸ.ਬ.) ਪਾਕਿਸਤਾਨ ਦੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਕੋਲ ਸਰਹੱਦੀ ਇਲਾਕਿਆਂ ਤੇ ਭਾਰੀ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ| ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਪਾਕਿਸਤਾਨੀ ਫੋਰਸਾਂ ਨੇ ਕੰਟਰੋਲ ਰੇਖਾ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ| ਇਕ ਰੱਖਿਆ ਬੁਲਾਰੇ ਨੇ ਕਿਹਾ, ”ਪਾਕਿਸਤਾਨ ਨੇ ਸਵੇਰੇ ਕਰੀਬ 8.30 ਵਜੇ ਪੁੰਛ ਜ਼ਿਲ੍ਹੇ ਦੇ ਮਨਕੋਟ ਵਿੱਚ ਕੰਟਰੋਲ ਰੇਖਾ ਕੋਲ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗ ਕੇ ਜੰਗਬੰਦੀ ਸਮਝੌਤੇ ਦਾ ਉਲੰਘਣ ਕੀਤਾ|”
ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ| ਇਸ ਤੋਂ ਪਹਿਲਾਂ ਪਾਕਿਸਤਾਨੀ ਕੰਟਰੋਲ ਰੇਖਾ ਕੋਲ ਗੋਲੀਬਾਰੀ ਕੀਤੀ ਸੀ ਅਤੇ ਮੋਰਟਾਰ ਦੇ ਗੋਲੇ ਦਾਗੇ ਸਨ| ਉਨ੍ਹਾਂ ਨੇ ਪੁੰਛ ਵਿੱਚ ਕੰਟਰੋਲ ਰੇਖਾ ਕੋਲ ਮਾਲਟੀ ਅਤੇ ਦੇਗਵਾਰ ਸੈਕਟਰਾਂ ਵਿੱਚ ਕੰਟਰੋਲ ਰੇਖਾ ਕੋਲ ਵੀ ਗੋਲੀਬਾਰੀ ਕੀਤੀ ਸੀ| ਇਸ ਤੋਂ ਪਹਿਲਾਂ, ਰਾਜੌਰੀ ਦੇ ਕੇਰੀ ਸੈਕਟਰ ਵਿੱਚ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫੌਜ ਨੇ 2 ਸਤੰਬਰ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਸੀ, ਜਿਸ ਵਿੱਚ ਇਕ ਜੂਨੀਅਰ ਕਮੀਸ਼ੰਡ ਅਧਿਕਾਰੀ (ਜੇ.ਸੀ.ਓ.) ਸ਼ਹੀਦ ਹੋ ਗਿਆ ਸੀ|

Leave a Reply

Your email address will not be published. Required fields are marked *