ਪਾਕਿਸਤਾਨ ਵਿੱਚ ਅਦਾਲਤ ਦੇ ਬਾਹਰ ਹੋਏ 3 ਬੰਬ ਧਮਾਕੇ, 6 ਵਿਅਕਤੀਆਂ ਦੀ ਮੌਤ

ਪੇਸ਼ਾਵਰ, 21 ਫਰਵਰੀ (ਸ.ਬ.) ਅੱਜ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇਕ ਅਦਾਲਤ ਦੇ ਬਾਹਰ ਅੱਤਵਾਦੀਆਂ ਵਲੋਂ ਤਿੰਨ ਬੰਬ ਧਮਾਕੇ ਕੀਤੇ ਗਏ| ਇਨ੍ਹਾਂ ਆਤਮਘਾਤੀ ਧਮਾਕਿਆਂ ਵਿੱਚ 6 ਲੋਕ ਮਾਰੇ ਗਏ ਅਤੇ 14 ਲੋਕ ਜ਼ਖਮੀ ਹੋ ਗਏ| ਪੁਲੀਸ ਮੁਤਾਬਕ ਇਹ ਬੰਬ ਧਮਾਕੇ ਉੱਤਰੀ-ਪੱਛਮੀ ਚਰਸੱਦਾ ਜ਼ਿਲੇ ਦੇ ਤਾਂਗੀ ਸ਼ਹਿਰ ਵਿੱਚ ਹੋਏ| ਤਿੰਨ ਹਮਲਾਵਰਾਂ ਨੇ ਤਾਂਗੀ ਸ਼ਹਿਰ ਸਥਿਤ ਅਦਾਲਤ ਕੰਪਲੈਕਸ ਵਿੱਚ ਮੁੱਖ ਗੇਟ ਦੇ ਰਸਤਿਓਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ| ਉਨ੍ਹਾਂ ਨੇ ਗ੍ਰੇਨੇਡ ਸੁੱਟੇ ਅਤੇ ਗੋਲੀਬਾਰੀ ਵੀ ਕੀਤੀ| ਇਸ ਤੋਂ ਬਾਅਦ ਉੱਥੇ ਮੌਜੂਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਜਵਾਬੀ ਗੋਲੀਬਾਰੀ ਕੀਤੀ|
ਪੁਲੀਸ ਮੁਤਾਬਕ ਫੌਜ ਦੇ ਜਵਾਨਾਂ ਵਲੋਂ ਗੇਟ ਤੇ ਹੋਈ ਗੋਲੀਬਾਰੀ ਵਿੱਚ ਇਕ ਬੰਬ ਹਮਲਾਵਰ ਮਾਰਿਆ ਗਿਆ ਅਤੇ ਦੂਜੇ ਨੂੰ ਅਦਾਲਤ ਵਿੱਚ ਦਾਖਲ ਹੋਣ ਤੇ ਮਾਰ ਦਿੱਤਾ ਗਿਆ| ਤੀਜੇ ਬੰਬ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ|
ਓਧਰ ਚਰਸੱਦਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੱੱਜ ਅਤੇ ਵਕੀਲ ਸੁਰੱਖਿਅਤ ਹਨ| ਉਨ੍ਹਾਂ ਕਿਹਾ ਕਿ ਸਖਤ ਸੁਰੱਖਿਆ ਕਾਰਨ ਬੰਬ ਹਮਲਾਵਰ ਅਦਾਲਤ ਵਿੱਚ ਦਾਖਲ ਨਹੀਂ ਹੋ ਸਕੇ ਪਰ ਉਹ ਕੰਪਲੈਕਸ ਵਿਚ ਦਾਖਲ ਹੋ ਗਏ| ਉਨ੍ਹਾਂ ਦੱਸਿਆ ਕਿ ਖੋਜੀ ਅਤੇ ਬਚਾਅ ਮੁਹਿੰਮ ਜਾਰੀ             ਹੈ

Leave a Reply

Your email address will not be published. Required fields are marked *