ਪਾਕਿਸਤਾਨ ਵਿੱਚ ਆਤਮਘਾਤੀ ਹਮਲਾ, 3 ਵਿਅਕਤੀਆਂ ਦੀ ਮੌਤ

ਕਰਾਚੀ, 11 ਜੁਲਾਈ (ਸ.ਬ.) ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇਕ ਪੁਲੀਸ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ 10 ਜ਼ਖਮੀ ਹੋ ਗਏ|
ਪੁਲੀਸ ਬੁਲਾਰੇ ਸ਼ਾਜਦਾ ਫਰਹਤ ਨੇ ਕਿਹਾ ਕਿ ਹਮਲੇ ਵਿੱਚ ਜ਼ਿਲਾ ਪੁਲੀਸ ਅਧਿਕਾਰੀ, ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਤੇ ਇਕ ਹੋਰ ਨਾਗਰਿਕ ਦੀ ਮੌਤ ਹੋ ਗਈ ਹੈ ਅਤੇ ਹੋਰ 10 ਜ਼ਖਮੀ ਹੋ ਗਏ ਹਨ| ਉਨ੍ਹਾਂ ਨੇ ਕਿਹਾ ਕਿ ਹਮਲਾ ਅਫਗਾਨ ਸਰਹੱਦ ਦੇ ਨੇੜਿਓਂ ਬਲੋਚਿਸਤਾਨ ਦੇ ਚਮਨ ਹਰ ਵਿੱਚ ਹੋਇਆ, ਜਿਸ ਨੂੰ ਆਈ. ਈ. ਡੀ. ਰਾਹੀਂ ਅੰਜਾਮ ਦਿੱਤਾ ਗਿਆ|
ਹਮਲੇ ਦੀ ਅਜੇ ਤਕ ਕਿਸੇ ਵੀ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ| ਗ੍ਰਹਿ ਮੰਤਰੀ ਚੌਧਰੀ ਨਿਸਾਰ ਨੇ ਹਮਲੇ ਦੀ ਨਿੰਦਾ ਕੀਤੀ ਹੈ|

Leave a Reply

Your email address will not be published. Required fields are marked *