ਪਾਕਿਸਤਾਨ ਵਿੱਚ ਗਾਇਬ ਹੋਏ ਲੇਖਕ ਚਿੰਤਾ ਦਾ ਵਿਸ਼ਾ: ਅਮਰੀਕਾ

ਵਾਸ਼ਿੰਗਟਨ, 13 ਜਨਵਰੀ(ਸ.ਬ.) ਅਮਰੀਕਾ ਨੇ ਹਾਲ ਦੇ ਹਫਤਿਆਂ ਵਿੱਚ ਪਾਕਿਸਤਾਨ ਤੋਂ ਲੇਖਕਾਂ ਅਤੇ ਵਰਕਰਾਂ ਦੇ ਲਾਪਤਾ ਹੋਣ ਦੀ ਖਬਰ ਤੇ ਚਿੰਤਾ ਜ਼ਾਹਰ ਕੀਤੀ ਹੈ| ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਮਾਰਕ ਟੋਨਰ ਨੇ ਆਪਣੇ ਪੱਤਰਕਾਰ ਸੰਮੇਲਨ ਵਿੱਚ ਕਿਹਾ, ”ਅਸੀਂ ਇਸ ਖਬਰ ਤੋਂ ਚਿੰਤਾ ਵਿਚ ਹਾਂ ਕਿ ਕਈ ਪਾਕਿਸਤਾਨੀ ਲੇਖਕ ਅਤੇ ਵਰਕਰ ਲਾਪਤਾ ਹਨ| ਅਸੀਂ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ|” ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਉਸ ਐਲਾਨ ਦਾ ਸੁਆਗਤ ਕੀਤਾ ਹੈ, ਜਿਸ ਵਿੱਚ ਲਾਪਤਾ ਹੋਏ ਇਕ ਵਰਕਰ ਸਲਮਾਨ ਹੈਦਰ ਦੇ ਸੰਬੰਧ ਵਿੱਚ ਜਾਂਚ ਕਰਾਉਣ ਦੀ ਗੱਲ ਕਹੀ ਹੈ| ਟੋਨਰ ਨੇ ਕਿਹਾ, ”ਅਸੀਂ ਇਸ ਗੱਲ ਦੀ ਵੀ ਸ਼ਲਾਘਾ ਕਰਦੇ ਹਾਂ ਕਿ ਪਾਕਿਸਤਾਨੀ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਨੇ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਲਾਪਤਾ ਹੋਏ ਚਾਰੇ ਵਰਕਰਾਂ ਲਈ ਜਾਂਚ ਦੀ ਮੰਗ ਕੀਤੀ ਹੈ|”
ਦੱਸਣ ਯੋਗ ਹੈ ਕਿ ਪਾਕਿਸਤਾਨ ਵਿੱਚ ਹਾਲ ਦੀ ਹਫਤਿਆਂ ਵਿੱਚ 5 ਵਰਕਰ ਲਾਪਤਾ ਹੋ ਗਏ ਹਨ, ਜਿਸ ਨੂੰ ਲੈ ਕੇ ਅਮਰੀਕਾ ਚਿੰਤਤ ਹੈ| ਓਧਰ ਮਾਰਕ ਟੋਨਰ ਨੇ ਕਿਹਾ, ”ਅਸੀਂ ਪ੍ਰਗਟਾਵੇ ਦੀ ਆਜ਼ਾਦੀ ਦਾ ਆਦਰ ਕਰਦੇ ਹਾਂ|

Leave a Reply

Your email address will not be published. Required fields are marked *