ਪਾਕਿਸਤਾਨ ਵਿੱਚ ਧਾਰਮਿਕ ਕਟੱੜਪੰਥੀ ਦਾ ਖਾਤਮਾ ਹੋਣਾ ਲਾਜ਼ਮੀ

ਪਾਕਿਸਤਾਨ ਦੇ ਡਿਕਟੇਟਰ ਰਾਸ਼ਟਰਪਤੀ ਜਿਆ ਉਲ ਹੱਕ ਦੇ ਸਮੇਂ ਤੋਂ ਸ਼ੁਰੂ ਹੋਣ ਵਾਲੀ ਅਫਗਾਨ ਜੰਗ ਨੇ ਪਾਕਿਸਤਾਨ ਵਿੱਚ ਧਾਰਮਿਕ ਕੱਟੜਪੰਥ ਨੂੰ ਜਨਮ ਦਿੱਤਾ| ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਜੁਲਫੀਕਾਰ ਅਲੀ ਭੁੱਟੋ ਦੇ ਦੌਰ ਤੱਕ ਜੋ ਕੌਮ ਕਾਫੀ ਖੁੱਲੇ ਦਿਮਾਗ ਦੀ ਸੀ, ਉਹ ਇਸ ਤਰ੍ਹਾਂ ਇੱਕਦਮ ਧਾਰਮਿਕ ਕੱਟੜਪੰਥੀ ਦਾ ਸ਼ਿਕਾਰ ਹੋ ਜਾਵੇਗੀ|
ਅਫਗਾਨ ਯੁੱਧ ਦੇ ਸਮੇਂ ਪਾਕਿਸਤਾਨ ਵਿੱਚ ਸ਼ਰੀਆ ਲਾਅ ਲਾਗੂ ਕਰ ਦਿੱਤਾ ਗਿਆ, ਜਿਸਦਾ ਸਭ ਤੋਂ ਜ਼ਿਆਦਾ ਫਾਇਦਾ ਕਥਿਤ ਇਸਲਾਮੀ ਸਕਾਲਰਸ ਨੇ ਚੁੱਕਿਆ| ਉਨ੍ਹਾਂ ਨੂੰ ਨਾ ਸਿਰਫ ਆਰਥਿਕ ਫਾਇਦਾ ਮਿਲਿਆ ਬਲਕਿ ਉਨ੍ਹਾਂ ਦੇ ਹੱਥ ਇੱਕ ਨਵਾਂ ਹਥਿਆਰ ਲੱਗ ਗਿਆ ਜੋ ਧਰਮ ਦੇ ਨਾਮ ਤੇ ਉਨ੍ਹਾਂ ਦਾ ਫਾਇਦਾ ਕਰਾਉਂਦਾ ਸੀ| ਸਮੇਂ ਦੇ ਨਾਲ ਕੱਟੜਪੰਥੀ ਦੀ ਲਹਿਰ ਪਾਕਿਸਤਾਨ ਦੀ ਆਬਾਦੀ ਦੇ ਵੱਡੇ ਹਿੱਸੇ ਵਿੱਚ ਫੈਲ ਗਈ| ਇਹੀ ਵਜ੍ਹਾ ਹੈ ਕਿ ਪਿਛਲੇ ਦੋ ਦਹਾਕੇ ਤੋਂ ਪਾਕਿਸਤਾਨ ਵਿੱਚ ਧਾਰਮਿਕ ਕੱਟੜਪੰਥੀ ਦੇ ਨਾਮ ਤੇ ਅੱਤਵਾਦ ਫੈਲਦਾ ਰਿਹਾ|
ਕੱਟੜਪੰਥੀ ਤੇ ਬ੍ਰੇਕ ਉਸ ਸਮੇਂ ਲੱਗਿਆ, ਜਦੋਂ ਲੋਕਾਂ ਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਇਸ ਸਭ ਦੀ ਵਜ੍ਹਾ ਨਾਲ ਪਾਕਿਸਤਾਨ ਜੋ ਕਾਫੀ ਦੇਸ਼ਾਂ ਤੋਂ ਅੱਗੇ ਸੀ, ਬਹੁਤ ਪਿੱਛੇ ਜਾ ਚੁੱਕਿਆ ਹੈ| ਅਜੇ ਵੀ ਆਬਾਦੀ ਦਾ ਇੱਕ ਵੱਡਾ ਹਿੱਸਾ ਧਾਰਮਿਕ ਕੱਟੜਪੰਥੀ ਦਾ ਸ਼ਿਕਾਰ ਹੈ, ਸਪੈਸ਼ਲੀ ਜਿੱਥੇ ਸਿੱਖਿਆ ਆਮ ਨਹੀਂ ਹੈ ਜਾਂ ਆਸਾਨੀ ਨਾਲ ਉਪਲੱਬਧ ਨਹੀਂ ਹੈ| ਆਖਰੀ ਪੰਜ ਸਾਲਾਂ ਵਿੱਚ ਪ੍ਰੋਵਿੰਸ਼ਿਅਲ ਗਵਰਨਮੈਂਟ ਨੇ ਸਿਲੇਬਸ ਨੂੰ ਬਦਲ ਕੇ ਇਸ ਚੀਜ ਤੇ ਕਾਫੀ ਹੱਦ ਤੱਕ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਇਹ ਮਸਲਾ ਕੁੱਝ ਸਾਲਾਂ ਵਿੱਚ ਹੱਲ ਹੋਣ ਵਾਲਾ ਨਹੀਂ ਹੈ|
ਚੋਣਾਂ 2018 ਵਿੱਚ ਧਾਰਮਿਕ ਕੱਟੜਪੰਥੀ ਦੇ ਨਾਮ ਤੇ ਕੁੱਝ ਪਾਰਟੀਆਂ ਨੇ ਹਿੱਸਾ ਲਿਆ, ਜਿਵੇਂ ਕਿ ਜਮਾਤ – ਉਦ-ਦਾਅਵਾ, ਤਹਿਰੀਕ – ਏ – ਲਾਬੈਕ ਪਾਕਿਸਤਾਨ ਅਤੇ ਅਹਲ – ਏ – ਸੁੰਨਤ ਵਲ – ਜਮਾਤ | ਇਹਨਾਂ ਵਿਚੋਂ ਅਹਲ – ਏ – ਸੁੰਨਤ ਵਲ – ਜਮਾਤ ਉਹ ਗਰੁਪ ਹੈ ਜੋ ਸਰਕਾਰ ਵੱਲੋਂ ਪਾਬੰਦੀ ਦਾ ਸ਼ਿਕਾਰ ਹੈ| ਇਸ ਦੇ ਨੇਤਾਵਾਂ ਦਾ ਨਾਮ ਚੌਥੀ ਸੂਚੀ ਵਿੱਚ ਹੈ, ਜਿਸਦਾ ਮਤਲਬ ਹੈ ਕਿ ਇਹ ਸਭ ਅੱਤਵਾਦ ਵਿੱਚ ਨੱਥੀ ਰਹੇ, ਖਾਸਕਰਕੇ ਸ਼ਿਆਵਾਂ ਦੇ ਖਿਲਾਫ| ਪਾਕਿਸਤਾਨ ਨੇ ਨਾ ਸਿਰਫ ਅਹਲ-ਏ- ਸੁੰਨਤ ਵਲ-ਜਮਾਤ ਨੂੰ ਬਲਕਿ ਜਮਾਤ – ਉਦ – ਦਾਅਵਾ ਅਤੇ ਤਹਿਰੀਕ-ਏ – ਲਾਬੈਕ ਪਾਕਿਸਤਾਨ ਵਰਗੇ ਕੱਟੜਪੰਥੀ ਸੰਗਠਨਾਂ ਨੂੰ ਵੀ ਰਿਜੈਕਟ ਕਰ ਦਿੱਤਾ ਅਤੇ ਇਸ ਵਜ੍ਹਾ ਨਾਲ ਇਹ ਪਾਰਟੀਆਂ ਕੋਈ ਵੀ ਸੀਟ ਨਹੀਂ ਜਿੱਤ ਸਕੀਆਂ| ਜੇਕਰ ਜਮਾਤ- ਉਦ – ਦਾਅਵਾ ਅਤੇ ਹਾਫਿਜ ਸਈਦ ਦੀ ਗੱਲ ਕੀਤੀ ਜਾਵੇ ਤਾਂ ਇਹ ਕਹਿਣਾ ਬਿਲਕੁਲ ਠੀਕ ਹੋਵੇਗਾ ਕਿ ਪਾਕਿਸਤਾਨੀ ਜਨਤਾ ਵਿੱਚ ਅਜਿਹੇ ਕਿਸੇ ਗਰੁਪ ਲਈ ਕੋਈ ਹਮਦਰਦੀ ਨਹੀਂ| ਪਾਕਿਸਤਾਨ ਦੇ ਲੋਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਜਾਣਦੇ ਹਨ ਕਿ ਸ਼ਾਂਤੀ ਕਿੰਨੀ ਜਰੂਰੀ ਹੈ, ਚਾਹੇ ਉਹ ਸਾਡੇ ਆਪਣੇ ਦੇਸ਼ ਵਿੱਚ ਹੋਵੇ ਜਾਂ ਫਿਰ ਕਿਸੇ ਹੋਰ ਦੇਸ਼ ਵਿੱਚ|
ਇਮਰਾਨ ਖਾਨ ਪਾਕਿਸਤਾਨ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ| ਲੋਕ ਉਨ੍ਹਾਂ ਨੂੰ ਤਾਲਿਬਾਨ ਖਾਨ ਵੀ ਕਹਿੰਦੇ ਰਹੇ ਹਨ, ਪਰੰਤੂ ਇਮਰਾਨ ਖਾਨ ਦਾ ਜੇਕਰ ਅਤੀਤ ਦੇਖਿਆ ਜਾਵੇ ਤਾਂ ਸ਼ਾਇਦ ਇਹ ਕਹਿਣਾ ਗਲਤ ਹੋਵੇਗਾ ਕਿ ਉਨ੍ਹਾਂ ਦਾ ਧਰਮ ਨਾਲ ਕਦੇ ਕੋਈ ਗਹਿਰਾ ਸਬੰਧ ਰਿਹਾ ਹੈ| ਪਾਕਿਸਤਾਨੀ ਜਨਤਾ ਇਸ ਗੱਲ ਦੀ ਉਮੀਦ ਕਰਦੀ ਹੈ ਕਿ ਉਹ ਅਜਿਹਾ ਕੋਈ ਕਦਮ ਨਹੀਂ ਚੁੱਕੇਗਾ, ਜਿਸਦੇ ਨਾਲ ਦੇਸ਼ ਵਿੱਚ ਧਾਰਮਿਕ ਕੱਟੜਪੰਥੀ ਵਧੇ| ਜੇਕਰ ਪਾਕਿਸਤਾਨ ਵਿੱਚ ਅਮਨ ਕਾਇਮ ਕਰਨਾ ਹੈ ਤਾਂ ਇਸਨੂੰ ਇੱਕ ਸੇਕਿਉਲਰ ਸਟੇਟ ਬਣਾਉਣ ਦੀ ਜ਼ਰੂਰਤ ਹੈ, ਜੋ ਇੱਕ ਮੁਸ਼ਕਲ ਕੰਮ ਜਰੂਰ ਹੈ ਪਰੰਤੂ ਨਾਮੁਮਕਿਨ ਨਹੀਂ ਹੈ|
ਜਿਸ ਤਰ੍ਹਾਂ ਜਨਤਾ ਨੇ ਚੋਣਾਂ ਵਿੱਚ ਧਾਰਮਿਕ ਕੱਟੜਪੰਥੀ ਨੂੰ ਰਿਜੈਕਟ ਕਰ ਦਿੱਤਾ, ਬਿਲਕੁਲ ਉਸੇ ਤਰ੍ਹਾਂ ਬਹੁਤ ਜਰੂਰੀ ਹੈ ਕਿ ਇਮਰਾਨ ਖਾਨ ਦੀ ਸਰਕਾਰ ਅਜਿਹੇ ਕਦਮ ਚੁੱਕੇ, ਜਿਸਦੇ ਨਾਲ ਅੱਗੇ ਤੋਂ ਅਜਿਹੀ ਕੋਈ ਪਾਰਟੀ ਜਾਂ ਗਰੁਪ ਚੋਣਾਂ ਵਿੱਚ ਹਿੱਸਾ ਨਾ ਲੈ ਸਕੇ| ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਰੂਰੀ ਹੈ ਕਿ ਪ੍ਰਾਕਸੀ ਵਾਰ ਨੂੰ ਬੰਦ ਕੀਤਾ ਜਾਵੇ ਤਾਂ ਕਿ ਨਾ ਸਿਰਫ ਪਾਕਿਸਤਾਨ ਬਲਕਿ ਭਾਰਤ ਅਤੇ ਅਫਗਾਨਿਸਤਾਨ ਵਿੱਚ ਵੀ ਸ਼ਾਂਤੀ ਆ ਸਕੇ|
ਪਾਕਿਸਤਾਨ ਲਈ ਧਾਰਮਿਕ ਕੱਟੜਪੰਥੀ ਨੂੰ ਅਲਵਿਦਾ ਕਹਿਣ ਦੀ ਇੱਕ ਹੋਰ ਜਰੂਰੀ ਵਜ੍ਹਾ ਅਮਰੀਕਾ ਦੀ ਬਦੌਲਤ ਸ਼ੁਰੂ ਹੋਈ ਰਾਜਨੀਤੀ ਹੈ| ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਤੋਂ ਅਮਰੀਕਾ ਨੇ ਆਪਣੀ ਪਾਲਿਸੀ ਕਾਫ਼ੀ ਸਖ਼ਤ ਕਰ ਦਿੱਤੀ ਹੈ ਅਤੇ ਹੁਣ ਇਸ ਗੱਲ ਦੀ ਗੁੰਜਾਇਸ਼ ਨਹੀਂ ਕਿ ਪਾਕਿਸਤਾਨ ਵਿੱਚ ਧਾਰਮਿਕ ਕੱਟੜਪੰਥੀ ਨੂੰ ਬਰਦਾਸ਼ਤ ਕੀਤਾ ਜਾਵੇ| ਜੇਕਰ ਪਾਕਿਸਤਾਨ ਅੱਗੇ ਵਧਨਾ ਚਾਹੁੰਦਾ ਹੈ ਤਾਂ ਉਸਨੂੰ ਨਾ ਸਿਰਫ ਸਿੱਖਿਆ ਉਤੇ ਧਿਆਨ ਕੇਂਦਰਿਤ ਕਰਨਾ ਹੈ ਬਲਕਿ ਅਜਿਹੇ ਤਮਾਮ ਐਲੀਮੇਂਟਸ ਨੂੰ ਵੀ ਖਤਮ ਕਰਨਾ ਹੈ ਜੋ ਧਾਰਮਿਕ ਕੱਟੜਪੰਥੀ ਨੂੰ ਵਧਾਉਂਦੇ ਹਨ| ਅਸਲੀਅਤ ਇਹ ਹੈ ਕਿ ਕੌਮ ਹੁਣ ਜਾਗ ਰਹੀ ਹੈ ਅਤੇ ਧਾਰਮਿਕ ਚਰਮਪੰਥ ਨੂੰ ਹੁਣ ਖਤਮ ਹੋਣਾ ਹੀ ਪਵੇਗਾ|
ਵਜਾਹਤ ਕਾਜਮੀ

Leave a Reply

Your email address will not be published. Required fields are marked *