ਪਾਕਿਸਤਾਨ ਵਿੱਚ ਪੁਲੀਸ ਦੀ ਟੀਮ ਤੇ ਹਮਲਾ, 4 ਪੁਲੀਸ ਕਰਮਚਾਰੀਆਂ ਦੀ ਮੌਤ ਅਤੇ ਇਕ ਜ਼ਖਮੀ

ਇਸਲਾਮਾਬਾਦ, 17 ਫਰਵਰੀ (ਸ.ਬ.) ਪਾਕਿਸਤਾਨ ਦੇ ਡੇਰਾ ਇਸਮਾਇਲ ਖਾਂ ਵਿੱਚ ਪੁਲੀਸ ਦੀ ਟੀਮ ਤੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ| ਇਸ ਵਿੱਚ 4 ਪੁਲੀਸ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੈ| ਹਮਲੇ ਸਮੇਂ ਪੁਲੀਸ ਵਾਲੇ ਆਪਣੀ ਗੱਡੀ ਵਿੱਚ ਸਨ ਕਿ ਅਚਾਨਕ ਉਨ੍ਹਾਂ ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ| ਇਸ ਮਗਰੋਂ ਹਮਲਾਵਰ ਫਰਾਰ ਹੋ ਗਿਆ| ਫਿਲਹਾਲ ਪਾਕਿਸਤਾਨੀ ਪੁਲੀਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਹਮਲਾਵਰਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ|
ਇਹ ਘਟਨਾ ਬੀਤੀ ਰਾਤ ਪੱਛਮੀ-ਉੱਤਰੀ ਪਾਕਿਸਤਾਨ ਵਿੱਚ ਖੈਬਰ ਪਖਤੂਨਵਾ ਸੂਬੇ ਦੇ ਡੇਰਾ ਇਸਮਾਇਲ ਖਾਂ ਜ਼ਿਲੇ ਵਿੱਚ ਵਾਪਰੀ| ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਸਹਵਾਨ ਕਸਬੇ ਵਿਚ ਸਥਿਤ ‘ਲਾਲ ਸ਼ਾਹਬਾਜ ਕਲੰਦਰ ਦਰਗਾਹ’ ਵਿੱਚ ਆਤਮਘਾਤੀ ਬੰਬ ਧਮਾਕਾ ਹੋਇਆ| ਇਸ ਵਿਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 250 ਤੋਂ ਵਧ ਲੋਕ ਜ਼ਖਮੀ ਹੋ ਗਏ| ਆਈ.ਐਸ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ|

Leave a Reply

Your email address will not be published. Required fields are marked *