ਪਾਕਿਸਤਾਨ ਵਿੱਚ ਬੰਬ ਧਮਾਕਾ, 3 ਦੀ ਮੌਤ

ਕਵੇਟਾ, 9 ਨਵੰਬਰ (ਸ.ਬ.)  ਪਾਕਿਸਤਾਨ ਦੇ ਦੱਖਣੀ-ਪੱਛਮੀ ਸੂਬੇ ਬਲੋਚਿਸਤਾਨ ਵਿਚ ਅੱਜ ਬੰਬ ਧਮਾਕਾ ਹੋਇਆ| ਇਸ ਹਾਦਸੇ ਵਿਚ ਪੁਲੀਸ ਅਧਿਕਾਰੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ| ਬਲੋਚਿਸਤਾਨ ਸੂਬਾਈ ਸਰਕਾਰ ਦੇ ਬੁਲਾਰਾ ਅਨਵਾਰੂਲ ਹੱਕ ਕਾਕਰ ਨੇ ਦੱਸਿਆ ਕਿ ਇਸ ਧਮਾਕੇ ਵਿਚ ਐਡੀਸ਼ਨਲ ਇੰਸਪੈਕਟਰ ਜਨਰਲ ਹਾਮਿਦ ਸ਼ਕੀਲ, ਉਨ੍ਹਾਂ ਦੇ ਡਰਾਈਵਰ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ| ਬਲੋਚਿਸਤਾਨ ਦੇ ਪੁਲੀਸ ਇੰਸਪੈਕਟਰ ਜਨਰਲ ਮੋਆਜ਼ੀਮ ਸ਼ਾਹ ਨੇ ਕਿਹਾ ਕਿ ਸ਼੍ਰੀ ਸ਼ਕੀਲ ਕਵੇਟਾ ਜਾ ਰਹੇ ਸਨ| ਉਸੇ ਸਮੇਂ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ|

Leave a Reply

Your email address will not be published. Required fields are marked *