ਪਾਕਿਸਤਾਨ ਵਿੱਚ ਭਾਰੀ ਮੀਂਹ, 18 ਦੀ ਮੌਤ

ਇਸਲਾਮਾਬਾਦ, 26 ਜਨਵਰੀ (ਸ.ਬ.) ਪਿਛਲੇ ਦੋ ਦਿਨਾਂ ਤੋਂ ਪਾਕਿਸਤਾਨ ਵਿੱਚ ਭਾਰੀ ਮੀਂਹ ਪੈ ਰਿਹਾ ਹੈ| ਬਾਰਸ਼ ਕਾਰਨ ਇੱਥੇ ਕਈ ਹਾਦਸੇ ਵਾਪਰੇ, ਜਿਸ ਕਾਰਨ ਇੱਥੇ ਵੱਖ-ਵੱਖ ਥਾਵਾਂ ਤੇ 18 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ| ਇਕ ਰਿਪੋਰਟ ਮੁਤਾਬਕ ਬਾਰਸ਼ ਕਾਰਨ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਹੜ੍ਹ ਦੇ ਪਾਣੀ ਵਿੱਚ ਇਕ ਵਾਹਨ ਫਸ ਗਿਆ, ਜਿਸ ਕਾਰਨ ਇਕੋ ਹੀ ਪਰਿਵਾਰ ਦੇ 6 ਮੈਂਬਰ ਮਾਰੇ ਗਏ| ਪਾਕਿਸਤਾਨ ਦੇ ਇਸ ਸੂਬੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਿਆ|
ਇਸ ਤੋਂ ਇਲਾਵਾ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿੱਚ 12 ਹੋਰ ਲੋਕ ਮਾਰੇ ਗਏ, ਜੋ ਕਿ ਸੜਕ ਹਾਦਸਿਆਂ ਅਤੇ ਇਕ ਛੱਤ ਢਹਿਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ| ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਇਸਲਾਮਾਬਾਦ ਹਵਾਈ ਅੱਡੇ ਤੇ ਉਡਾਣਾਂ ਨੂੰ ਕੁਝ ਦੇਰ ਲਈ ਰੋਕ ਦਿੱਤਾ ਗਿਆ|
ਬਲੋਚਿਸਤਾਨ ਦੀ ਸਰਕਾਰ ਨੇ ਇਕ ਯਾਤਰੀ ਸਲਾਹ ਜਾਰੀ ਕੀਤੀ ਹੈ ਕਿ ਉਹ ਕੁਝ ਇਲਾਕਿਆਂ ਵਿੱਚ ਜਾਣ ਤੋਂ ਬਚਣ| ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਆਉਣ ਵਾਲੇ 24 ਘੰਟਿਆਂ ਵਿੱਚ ਭਾਰੀ ਮੀਂਹ ਜਾਰੀ  ਰਹੇਗਾ|

Leave a Reply

Your email address will not be published. Required fields are marked *