ਪਾਕਿਸਤਾਨ ਵਿੱਚ ਭੁਚਾਲ ਆਇਆ

ਇਸਲਾਮਾਬਾਦ, 8 ਫਰਵਰੀ (ਸ.ਬ.) ਪਾਕਿਸਤਾਨ ਦੇ ਤੱਟਵਰਤੀ ਇਲਾਕੇ ਪਾਸਨੀ ਨੇੜੇ ਭੁਚਾਲ ਦੀ ਜਾਣਕਾਰੀ ਮਿਲੀ ਹੈ| ਇਸ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.3 ਮਾਪੀ ਗਈ ਹੈ| ਭੁਚਾਲ ਬੁੱਧਵਾਰ ਤੜਕਸਾਰ ਸਵੇਰੇ 3.03 ਵਜੇ ਆਇਆ ਸੀ| ਇਸ ਭੁਚਾਲ ਦਾ ਕੇਂਦਰ ਪਾਸਨੀ ਤੋਂ ਲਗਭਗ 23 ਕਿਲੋਮੀਟਰ ਦੀ ਦੂਰੀ ਤੇ ਅਤੇ 10 ਕਿਲੋਮੀਟਰ ਗਹਿਰਾਈ ਤੇ ਸੀ| ਹਾਲੇ ਤੱਕ ਇਸ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ ਅਤੇ ਨਾ ਹੀ ਸੁਨਾਮੀ ਦੀ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ|

Leave a Reply

Your email address will not be published. Required fields are marked *