ਪਾਕਿਸਤਾਨ ਵਿੱਚ ਰੇਲ ਗੱਡੀ ਅਤੇ ਮੋਟਰ ਸਾਈਕਲ ਰਿਕਸ਼ਾ ਦੀ ਟੱਕਰ, 7 ਬੱਚਿਆਂ ਦੀ ਮੌਤ ਅਤੇ ਹੋਰ 4 ਜ਼ਖਮੀ

ਲਾਹੌਰ, 6 ਜਨਵਰੀ (ਸ.ਬ.) ਅੱਜ ਪਾਕਿਸਤਾਨ ਵਿੱਚ ਪੰਜਾਬ ਸੂਬੇ ਦੀ ਇਕ ਰੇਲਵੇ ਕ੍ਰਾਸਿੰਗ ਤੇ ਰੇਲ ਗੱਡੀ ਅਤੇ ਮੋਟਰਸਾਈਕਲ ਰਿਕਸ਼ਾ ਦੀ ਟੱਕਰ ਹੋ ਗਈ ਜਿਸ ਵਿੱਚ ਘੱਟੋ-ਘੱਟ 7 ਬੱਚਿਆਂ ਦੀ ਮੌਤ ਹੋ ਗਈ ਜਦੋਂਕਿ ਹੋਰ 4 ਜ਼ਖਮੀ ਹੋ ਗਏ| ਇਹ ਦੁਰਘਟਨਾ ਲੋਧਰਨ ਸੂਬੇ ਵਿੱਚ ਵਾਪਰੀ| ਮੋਟਰਸਾਈਕਲ ਰਿਕਸ਼ਾ ਚਾਲਕ ਸੰਘਣੀ ਧੁੰਦ ਕਾਰਨ ਪਾਰ ਕਰਨ ਲੱਗਾ ਸਮਝ ਨਾ ਸਕਿਆ ਕਿ ਰੇਲ ਗੱਡੀ ਕਿੱਥੇ ਕੁ ਹੈ ਅਤੇ ਮੋਟਰਸਾਈਕਲ ਰਿਕਸ਼ਾ ਸਮੇਤ ਰੇਲ ਗੱਡੀ ਨਾਲ ਟਕਰਾ ਗਿਆ|

ਦੁਰਘਟਨਾ ਵਿੱਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਲੋਧਰਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਸੂਤਰਾਂ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੁਰਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ|

Leave a Reply

Your email address will not be published. Required fields are marked *