ਪਾਕਿਸਤਾਨ ਵਿੱਚ ਹੋਏ ਬੰਬ ਧਮਾਕਿਆਂ ਵਿੱਚ 5 ਵਿਅਕਤੀਆਂ ਦੀ ਮੌਤ

ਕਰਾਚੀ, 23 ਜੂਨ (ਸ.ਬ.)  ਪਾਕਿ ਦੇ ਅਸ਼ਾਂਤ ਬਲੋਚਿਸਤਾਨ ਪ੍ਰਾਂਤ ਵਿੱਚ ਅੱਜ ਖੇਤਰੀ ਪੁਲੀਸ ਪ੍ਰਮੁੱਖ ਦੇ ਦਫਤਰ ਕੋਲ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ, ਜਿਸ ਵਿੱਚ ਪੰਜ ਵਿਅਕਤੀ ਮਾਰੇ ਗਏ ਅਤੇ 14 ਹੋਰ ਜ਼ਖਮੀ ਹੋ     ਗਏ| ਇਹ ਘਟਨਾ ਪ੍ਰਾਂਤ ਦੀ ਰਾਜਧਾਨੀ ਕੋਇਟਾ ਦੇ ਗੁਲਿਸਤਾਨ ਮਾਰਗ ਇਲਾਕੇ ਵਿੱਚ ਪੁਲੀਸ ਸੂਬਾਈ ਇੰਸਪੈਕਟਰ ਜਨਰਲ ਦੇ ਦਫਤਰ ਕੋਲ ਹੋਈ| ਪੁਲੀਸ ਸੂਬਾਈ ਇੰਸਪੈਕਟਰ ਜਨਰਲ ਅਬਦੁਲ ਰਜ਼ਾਕ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਹਮਲੇ ਵਿੱਚ ਇਕ ਪੁਲੀਸ ਕਰਮੀ ਸਮੇਤ ਪੰਜ ਲੋਕ ਮਾਰੇ ਗਏ| ਚੀਮਾ ਮੁਤਾਬਕ ਅਸੀਂ ਹਮਲੇ ਦੀ ਪ੍ਰਕ੍ਰਿਤੀ ਬਾਰੇ ਕੁਝ ਨਹੀਂ ਕਹਿ ਸਕਦੇ| ਹਾਲੇ ਇਸ ਬਾਰੇ ਜਾਂਚ ਚੱਲ ਰਹੀ ਹੈ| ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀ ਲਈ ਹੈ| ਬਲੋਚਿਸਤਾਨ ਬਲੂਚ ਰਾਸ਼ਟਰਵਾਦੀਆਂ ਅਤੇ ਇਸਲਾਮੀ ਚਰਮਪੰਥੀਆਂ ਦੇ ਉਗਰਵਾਦ ਦਾ ਸਾਹਮਣਾ ਕਰ ਰਿਹਾ ਹੈ|

Leave a Reply

Your email address will not be published. Required fields are marked *