ਪਾਕਿਸਤਾਨ : ਸੜਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ

ਇਸਲਾਮਾਬਾਦ , 3 ਅਗਸਤ (ਸ.ਬ.) ਉਤਰੀ-ਪੱਛਮੀ ਪਾਕਿਸਤਾਨ ਵਿਚ ਅੱਜ ਇਕ ਗੱਡੀ ਦੇ ਡੂੰਘੀ ਖੱਡ ਵਿਚ ਡਿੱਗਣ ਨਾਲ ਇਕ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ| ਪੁਲੀਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਖੈਬਰ ਪਖਤੂਨਖਵਾ ਦੇ ਐਬਟਾਬਾਦ ਜ਼ਿਲੇ ਵਿਚ ਸਥਿਤ ਥਾਂਡਯਾਨੀ ਹਿਲ ਸਟੇਸ਼ਨ ਉਤੇ ਇਹ ਹਾਦਸਾ ਵਾਪਰਿਆ| ਪੁਲੀਸ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਰਾਵਲਪਿੰਡੀ ਤੋਂ ਥਾਂਡਯਾਨੀ ਇਕ ਸੋਗ ਸਭਾ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ|
ਰਸਤੇ ਵਿਚ ਥਾਂਡਯਾਨੀ ਨੇੜੇ ਖਰਾਬ ਸੜਕ ਕਾਰਨ ਡਰਾਈਵਰ ਦਾ ਗੱਡੀ ਉਤੇ ਕੰਟਰੋਲ ਨਾ ਰਿਹਾ ਅਤੇ ਇਹ ਡੂੰਘੀ ਖੱਡ ਵਿਚ ਡਿੱਗ ਪਈ| ਇਸ ਹਾਦਸੇ ਵਿਚ ਡਰਾਈਵਰ ਸਮੇਤ ਪਰਿਵਾਰ .ਦੇ 5 ਮੈਂਬਰਾਂ ਦੀ ਮੌਤ ਹੋ ਗਈ

Leave a Reply

Your email address will not be published. Required fields are marked *