ਪਾਕਿ ਅਰਥਵਿਵਸਥਾ ਨੂੰ ਸੁਧਾਰਨ ਲਈ ਇਮਰਾਨ ਲੈਣਗੇ ਵਿਦੇਸ਼ੀ ਮਾਹਰਾਂ ਦੀ ਸਲਾਹ

ਇਸਲਾਮਾਬਾਦ , 3 ਸਤੰਬਰ (ਸ.ਬ.) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਰਥਿਕ ਤੰਗੀ ਦੇ ਰੂਪ ਵਿਚ ਇਕ ਵੱਡੀ ਚੁਣੌਤੀ ਮਿਲੀ ਹੈ| ਇਕ ਪਾਸੇ ਪਾਕਿਸਤਾਨ ਦਾ ਵੱਡਾ ਮਦਦਗਾਰ ਅਮਰੀਕਾ ਲਗਾਤਾਰ ਆਰਥਿਕ ਮਦਦ ਵਿਚ ਕਟੌਤੀ ਕਰ ਰਿਹਾ ਹੈ| ਹਾਲ ਹੀ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2100 ਕਰੋੜ ਦੀ ਮਦਦ ਰਾਸ਼ੀ ਦੇਣ ਉਤੇ ਰੋਕ ਲਗਾ ਦਿੱਤੀ ਹੈ| ਤਾਜ਼ਾ ਖਬਰ ਮੁਤਾਬਕ ਪਾਕਿਸਤਾਨ ਨੂੰ ਕਰਜ਼ ਤੋਂ ਮੁਕਤ ਕਰਵਾਉਣ ਲਈ ਅਤੇ ਅਰਥਵਿਵਸਥਾ ਨੂੰ ਸੁਧਾਰਨ ਲਈ ਇਮਰਾਨ ਖਾਨ ਵਿਦੇਸ਼ੀ ਮਾਹਰਾਂ ਦੀ ਮਦਦ ਲੈ ਰਹੇ ਹਨ|
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵੀਂ ਬਣਾਈ ਆਰਥਿਕ ਸਲਾਹਕਾਰ ਕਮੇਟੀ (ਈ.ਏ.ਸੀ.) ਵਿਚ ਕਈ ਵਿਦੇਸ਼ੀ ਅਰਥਸ਼ਾਸਤਰੀਆਂ ਨੂੰ ਸ਼ਾਮਲ ਕੀਤਾ ਹੈ| ਇਸ ਦਾ ਉਦੇਸ਼ ਦੇਸ਼ ਦੀ ਅਰਥਵਿਵਸਥਾ ਨੂੰ ਦੁਬਾਰਾ ਖੜ੍ਹਾ ਕਰਨਾ ਹੈ ਤਾਂ ਜੋ ਦੇਸ਼ ਲਈ ਆਰਥਿਕ ਨੀਤੀਆਂ ਬਣਾਉਂਦੇ ਸਮੇਂ ਪੇਸ਼ੇਵਰ ਆਰਥਿਕ ਸਲਾਹ ਮਿਲ ਸਕੇ| ਇਮਰਾਨ ਸਰਕਾਰ ਦੇ ਸਾਹਮਣੇ 10 ਅਰਬ ਡਾਲਰ ਦੇ ਅੰਤਰ ਨੂੰ ਖਤਮ ਕਰਨ ਦੀ ਚੁਣੌਤੀ ਹੈ| ਇਸ ਦਾ ਮੁੱਖ ਕਾਰਨ ਦੇਸ਼ ਵਿਚੋਂ ਵੱਡੇ ਪੱਧਰ ਉਤੇ ਰਾਸ਼ੀ ਦਾ ਬਾਹਰ ਜਾਣਾ ਅਤੇ ਨਿਵੇਸ਼ ਘੱਟ ਹੋਣਾ ਹੈ|
ਪਾਕਿਸਤਾਨ ਵਿਚ ਜਿੱਥੇ ਮੌਜੂਦਾ ਚਾਲੂ ਖਾਤੇ ਦਾ ਘਾਟਾ 18 ਅਰਬ ਡਾਲਰ ਹੈ, ਉਥੇ ਇਸ ਦਾ ਵਿਦੇਸ਼ੀ ਮੁਦਰਾ ਭੰਡਾਰ ਸਿਰਫ 10 ਅਰਬ ਡਾਲਰ ਤੋਂ ਕੁਝ ਜ਼ਿਆਦਾ ਹੈ| ਇਹ ਰਾਸ਼ੀ ਦੋ ਮਹੀਨੇ ਦੀ ਦਰਾਮਦ ਕਰਨ ਵਿਚ ਹੀ ਸਮੱਰਥ ਹੈ| ਇਸ ਆਰਥਿਕ ਸਲਾਹਕਾਰ ਪਰੀਸ਼ਦ ਵਿਚ ਇਮਰਾਨ ਨੇ 18 ਮੈਂਬਰਾਂ ਦੀ ਨਿਯੁਕਤੀ ਕੀਤੀ ਹੈ| ਇਸ ਦੀ ਪ੍ਰਧਾਨਗੀ ਉਹ ਖੁਦ ਕਰਨਗੇ ਅਤੇ ਨਿਸ਼ਚਿਤ ਕਰਨਗੇ ਕਿ ਸਭ ਤੋਂ ਚੰਗੀ ਪੇਸ਼ੇਵਰ ਸਲਾਹ ਦੀ ਵਰਤੋਂ ਕੀਤੀ ਜਾਵੇ| ਇਸ ਪਰੀਸ਼ਦ ਦੀ ਪਹਿਲੀ ਬੈਠਕ ਜਲਦੀ ਹੋ ਸਕਦੀ ਰੈ

Leave a Reply

Your email address will not be published. Required fields are marked *