ਪਾਕਿ ਚੋਣਾਂ : ਸਈਦ ਨਹੀਂ ਲੜੇਗਾ ਚੋਣ, ਜੇ. ਯੂ. ਡੀ. 200 ਸੀਟਾਂ ਤੇ ਉਤਾਰੇਗੀ ਉਮੀਦਵਾਰ

ਲਾਹੌਰ, 9 ਜੂਨ (ਸ.ਬ.) ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਪਾਰਟੀ ਜਮਾਤ-ਉਦ-ਦਾਅਵਾ (ਜੇ. ਯੂ. ਡੀ.) ਦੇਸ਼ ਭਰ ਵਿਚ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਸੀਟਾਂ ਤੇ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ 200 ਤੋਂ ਵਧ ਉਮੀਦਵਾਰ ਖੜ੍ਹੇ ਕਰ ਰਹੀ ਹੈ| ਹਾਲਾਂਕਿ ਸਈਦ ਨੇ ਖੁਦ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ| ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਜੇ. ਯੂ. ਡੀ. ਨੇ ਆਪਣਾ ਸਿਆਸੀ ਦਲ ਮਿੱਲੀ ਮੁਸਲਿਮ ਲੀਗ ਸ਼ੁਰੂ ਕੀਤਾ ਪਰ ਇਸ ਨੂੰ ਅਜੇ ਤੱਕ ਪਾਕਿਸਤਾਨ ਚੋਣ ਕਮਿਸ਼ਨ ਵਿੱਚ ਰਜਿਸਟਰਡ ਨਹੀਂ ਕੀਤਾ ਗਿਆ ਹੈ|
ਆਮ ਚੋਣਾਂ ਦੇ ਨੇੜੇ ਆਉਣ ਨਾਲ ਹੀ ਇਸ ਸਮੂਹ ਨੇ ਇਕ ਸਰਗਰਮ ਸਿਆਸੀ ਦਲ ਅੱਲਾ-ਹੂ-ਅਕਬਰ ਤਹਿਰੀਕ (ਏ. ਏ. ਟੀ.) ਦੇ ਨਾਂ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ, ਜੋ ਚੋਣ ਕਮਿਸ਼ਨ ਵਿਚ ਰਜਿਸਟਰਡ ਹੈ| ਜੇ. ਯੂ. ਡੀ. ਵਰਕਰਾਂ ਅਤੇ ਸਮਰਥਕਾਂ ਨੇ ਚੋਣ ਕਮਿਸ਼ਨ ਨਾਮਜ਼ਦਗੀ ਪੱਤਰ ਲੈ ਲਏ ਹਨ ਅਤੇ ਏ. ਏ. ਟੀ. ਦੇ ਮੰਚ ਤੋਂ ਆਪਣੇ ਉਮੀਦਵਾਰ ਖੜ੍ਹੇ ਕਰ ਰਹੇ ਹਨ| ਜੇ. ਯੂ. ਡੀ. ਨੂੰ ਜੂਨ 2014 ਵਿਚ ਅਮਰੀਕਾ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ| ਜੇ. ਯੂ. ਡੀ. ਮੁਖੀ ਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਇਕ ਕਰੋੜ ਡਾਲਰ ਦਾ ਇਨਾਮ ਵੀ ਹੈ|

Leave a Reply

Your email address will not be published. Required fields are marked *