ਪਾਕਿ ਜਾਸੂਸ ਸਜ਼ਾ ਕੱਟਣ ਮਗਰੋਂ ਵੀ ਨਹੀਂ ਜਾਣਾ ਚਾਹੁੰਦਾ ਆਪਣੇ ਵਤਨ

ਨਵੀਂ ਦਿੱਲੀ, 12 ਅਪ੍ਰੈਲ (ਸ.ਬ.) ਭਾਰਤ ਵਿਚ ਜਾਸੂਸੀ ਲਈ 12 ਸਾਲ ਦੀ ਸਜ਼ਾ ਕੱਟ ਚੁੱਕਾ ਪਾਕਿਸਤਾਨ ਦਾ ਸਾਜਿਦ ਮੁਨੀਰ ਹੁਣ ਆਪਣੇ ਦੇਸ਼ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ| ਮੁਨੀਰ ਨੂੰ ਪਾਕਿਸਤਾਨ ਤੋਂ ਵੱਧ ਭਾਰਤ ਦੀ ਨਿਆਇਕ ਪ੍ਰਬੰਧ ਤੇ ਭਰੋਸਾ ਹੈ| ਮੁਨੀਰ ਨੂੰ ਡਰ ਹੈ ਕਿ ਪਾਕਿਸਤਾਨ ਵਿਚ ਉਸ ਦਾ ਕਤਲ ਕੀਤਾ ਜਾ ਸਕਦਾ ਹੈ| ਇਸ ਤੋਂ ਇਲਾਵਾ ਭਾਰਤ ਤੋਂ ਅਪੀਲ ਦੇ ਬਾਵਜੂਦ ਪਾਕਿਸਤਾਨ ਨੇ ਮੁਨੀਰ ਨੂੰ ਲੈਣ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਹੈ| ਮੁਨੀਰ ਇਸ ਵੇਲੇ ਭੋਪਾਲ ਪੁਲੀਸ ਦੀ ਜ਼ਿੰਮੇਵਾਰੀ ਬਣਿਆ ਹੋਇਆ ਹੈ|

Leave a Reply

Your email address will not be published. Required fields are marked *