ਪਾਕਿ ਦਾ ਦੋਸ਼, ਭਾਰਤ ਨੇ ਉਸ ਦੇ ਸੇਵਾ ਮੁਕਤ ਕਰਨਲ ਨੂੰ ਕੀਤਾ ਅਗਵਾ

ਨਵੀਂ ਦਿੱਲੀ, 12 ਅਪ੍ਰੈਲ (ਸ.ਬ.) ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਵਿੱਚ ਮਿਲੀ ਮੌਤ ਦੀ ਸਜ਼ਾ ਤੋਂ ਬਾਅਦ ਇਕ ਨਵਾਂ ਹੀ ਪ੍ਰਕਰਨ ਖੁੱਲ੍ਹ ਰਿਹਾ ਹੈ| ਭਾਰਤੀ ਸਰਹੱਦ ਨਾਲ ਲੱਗੇ ਨੇਪਾਲ ਦੇ ਲੁੰਬਿਨੀ ਤੋਂ ਲਾਪਤਾ ਪਾਕਿਸਤਾਨੀ ਲੈਫਟੀਨੈਂਟ ਕਰਨਲ ਮੁਹੰਮਦ ਹਬੀਬ ਜਹੀਰ ਵਲੋਂ ਜਾਧਵ ਨੂੰ ਗ੍ਰਿਫ਼ਤਾਰ ਕਰਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ|
ਪਾਕਿਸਤਾਨ ਦਾ ਦੋਸ਼ ਹੈ ਕਿ ਹਬੀਬ ਭਾਰਤੀ ਖੁਫੀਆ ਏਜੰਸੀ ਰਾਅ ਦੇ ਕਬਜ਼ੇ ਵਿੱਚ ਹੈ ਪਰ ਭਾਰਤ ਨੇ ਅਜੇ ਇਹ ਤਸਦੀਕ ਨਹੀਂ ਕੀਤਾ ਹੈ| ਲੈਫਟੀਨੈਂਟ ਕਰਨਲ ਹਬੀਬ 2014 ਵਿੱਚ ਪਾਕਿਸਤਾਨੀ ਫ਼ੌਜ ਤੋਂ ਰਿਟਾਇਰ ਹੋਇਆ ਸੀ ਪਰ ਉਸ ਮਗਰੋਂ ਵੀ ਉਹ ਆਈ.ਐਸ.ਆਈ. ਲਈ ਕੰਮ ਕਰ ਰਿਹਾ ਸੀ| ਪਾਕਿਸਤਾਨ ਦੀ ਜਿਸ ਟੀਮ ਨੇ ਮਾਰਚ 2016 ਵਿੱਚ ਕੁਲਭੂਸ਼ਨ ਜਾਧਵ ਨੂੰ ਅਗਵਾ ਕੀਤਾ ਸੀ, ਉਸ ਟੀਮ ਵਿੱਚ ਲੈਫਟੀਨੈਂਟ ਕਰਨਲ ਹਬੀਬ ਵੀ ਸ਼ਾਮਲ ਸੀ, ਜੋ ਕੁਲਭੂਸ਼ਨ ਉੱਤੇ ਕਾਫੀ ਸਮੇਂ ਤੋਂ ਨਜ਼ਰ ਰੱਖ ਰਿਹਾ ਸੀ| ਰਿਪੋਰਟਾਂ ਮੁਤਾਬਿਕ ਹਬੀਬ ਦਾ ਨੇਪਾਲ ਵਿੱਚ ਬਹੁਤ ਆਉਣਾ ਜਾਣਾ ਸੀ|

Leave a Reply

Your email address will not be published. Required fields are marked *