ਪਾਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਕਰੇ ਕੰਮ : ਮੈਟਿਸ

ਵਾਸ਼ਿੰੰਗਟਨ, 4 ਦਸੰਬਰ (ਸ.ਬ.) ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਪਾਕਿਸਤਾਨ ਨੂੰ ਇਕ ਸਖਤ ਸੰਦੇਸ਼ ਜਾਰੀ ਕੀਤਾ| ਇਸ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਇਹ ਸਮਾਂ ਸੰਯੁਕਤ ਰਾਸ਼ਟਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਏਸ਼ੀਆ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਰੇਕ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦਾ ਹੈ| ਉਨ੍ਹਾਂ ਨੇ ਕਿਹਾ ਕਿ ਜੇ ਗੁਆਂਢੀ ਦੇਸ਼ ਅਫਗਾਨਿਸਤਾਨ ਵਿਚ ਯੁੱਧ ਖਤਮ ਕਰਨਾ ਹੈ ਤਾਂ ਪਾਕਿਸਤਾਨ ਨੂੰ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਨੀ ਹੋਵੇਗੀ|
ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਪ੍ਰਕਿਰਿਆ ਵਿਚ ਮਦਦ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖੇ ਪੱਤਰ ਦੇ ਸਵਾਲ ਤੇ ਮੈਟਿਸ ਨੇ ਇਹ ਜਵਾਬ ਦਿੱਤਾ| ਪੱਤਰ ਵਿਚ ਟਰੰਪ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਮੁੱਦੇ ਤੇ ਪਾਕਿਸਤਾਨ ਦਾ ਪੂਰਾ ਸਮਰਥਨ ਇਕ ਸਥਾਈ ਅਮਰੀਕੀ-ਪਾਕਿਸਤਾਨ ਹਿੱਸੇਦਾਰੀ ਦੇ ਨਿਰਮਾਣ ਦਾ ‘ਆਧਾਰ’ ਹੋਵੇਗਾ| ਪੇਂਟਾਗਨ ਵਿਚ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦਾ ਸਵਾਗਤ ਕਰਦਿਆਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,”ਅਸੀਂ ਉਪ ਮਹਾਦੀਪ ਵਿਚ ਸ਼ਾਂਤੀ ਤੇ ਅਫਗਾਨਿਸਤਾਨ (ਜਿੱਥੇ 40 ਸਾਲਾਂ ਤੋਂ ਯੁੱਧ ਜਾਰੀ ਹੈ) ਵਿਚ ਯੁੱਧ ਖਤਮ ਕਰਨ ਦਾ ਸਮਰਥਨ ਕਰਨ ਲਈ ਹਰ ਜ਼ਿੰਮੇਵਾਰ ਰਾਸ਼ਟਰ ਤੋਂ ਉਮੀਦ ਕਰਦੇ ਹਾਂ|”
ਮੈਟਿਸ ਨੇ ਕਿਹਾ,”ਹੁਣ ਸਮਾਂ ਆ ਗਿਆ ਹੈ ਕਿ ਸੰਯੁਕਤ ਰਾਸ਼ਟਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਪਾਕਿਸਤਾਨ ਸ਼ਾਂਤੀ ਸਥਾਪਿਤ ਕਰਨ ਅਤੇ ਦੁਨੀਆ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਹਰੇਕ ਦਾ ਸਮਰਥਨ ਕਰਨ|” ਉਨ੍ਹਾਂ ਨੇ ਕਿਹਾ,”ਅਸੀਂ ਉਸੇ ਰਸਤੇ ਤੇ ਹਾਂ| ਡਿਪਲੋਮੈਟਿਕ ਰੂਪ ਨਾਲ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਜਿਵੇਂ ਕਿ ਹੋਣੀ ਚਾਹੀਦੀ ਹੈ ਅਤੇ ਅਸੀਂ ਅਫਗਾਨ ਦੇ ਲੋਕਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ|”

Leave a Reply

Your email address will not be published. Required fields are marked *