ਪਾਕਿ ਨੇ ਟੀ20 ਸੀਰੀਜ਼ ਵਿੱਚ ਕੰਗਾਰੂਆਂ ਦਾ ਕੀਤਾ ਸਫਾਇਆ

ਦੁਬਈ, 29 ਅਕਤੂਬਰ (ਸ.ਬ.) ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ 3 ਟੀ20 ਸੀਰੀਜ਼ ਦਾ ਆਖਰੀ ਮੈਚ ਦੁਬਈ ਵਿੱਚ ਖੇਡਿਆ ਗਿਆ| ਪਾਕਿ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਆਸਟਰੇਲੀਆ ਨੂੰ 151 ਦੌੜਾਂ ਦਾ ਟੀਚਾ ਦਿੱਤਾ ਸੀ| ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ 19.1 ਓਵਰ ਵਿੱਚ 117 ਦੌੜਾਂ ਤੇ ਢੇਰ ਹੋ ਗਈ ਤੇ ਪਾਕਿਸਤਾਨ ਨੇ ਇਹ ਮੈਚ 33 ਦੌੜਾਂ ਨਾਲ ਜਿੱਤ ਲਿਆ| ਇਸ ਦੇ ਨਾਲ ਹੀ ਪਾਕਿਸਤਾਨ ਨੇ ਆਸਟਰੇਲੀਆ ਨੂੰ ਟੀ20 ਸੀਰੀਜ਼ ਵਿੱਚ ਕਲੀਨ ਸਵੀਰ ਕਰ ਦਿੱਤਾ| ਪਾਕਿ ਨੇ ਟੀ20 ਸੀਰੀਜ਼ 3-0 ਨਾਲ ਜਿੱਤ ਲਈ| ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਆਸਟਰੇਲੀਆ ਨੂੰ ਪਹਿਲੇ ਮੈਚ ਵਿੱਚ 66 ਦੌੜਾਂ ਤੇ ਦੂਜੇ ਮੈਚ ਵਿੱਚ 11 ਦੌੜਾਂ ਨਾਲ ਹਰਾ ਦਿੱਤਾ ਸੀ| ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਬਾਬਰ ਆਜ਼ਮ ਨੇ 50 ਦੌੜਾਂ ਦਾ ਯੋਗਦਾਨ ਦਿੱਤਾ ਸੀ ਜਿਸ ਵਿੱਚ 5 ਚੋਕੇ ਤੇ 1 ਛੱਕਾ ਸ਼ਾਮਿਲ ਹਨ|

Leave a Reply

Your email address will not be published. Required fields are marked *