ਪਾਕਿ ਨੇ ਪਣਡੁੱਬੀ ਕਰੂਜ਼ ਮਿਜ਼ਾਈਲ ‘ਬਾਬਰ’ ਦਾ ਕੀਤਾ ਸਫਲ ਪਰੀਖਣ

ਇਸਲਾਮਾਬਾਦ, 30 ਮਾਰਚ (ਸ.ਬ.) ਪਾਕਿਸਤਾਨ ਨੇ ਕੱਲ ਆਟੋਮੈਟਿਕ ਪਣਡੁੱਬੀ ਕਰੂਜ਼ ਮਿਜ਼ਾਈਲ (ਐਸ. ਐਲ. ਸੀ. ਐਮ.) ‘ਬਾਬਰ’ ਦਾ ਸਫਲ ਪਰੀਖਣ ਆਯੋਜਿਤ ਕੀਤਾ| ਮਿਜ਼ਾਈਲ ਨੂੰ ਅੰਡਰਵਾਟਰ ਡਾਇਨਮਿਕ ਪਲੇਟਫਾਰਮ ਤੋਂ ਸ਼ੁਰੂ ਕੀਤਾ ਗਿਆ| ਇਹ ਮਿਜ਼ਾਈਲ ਸਫਲਤਾਪੂਰਵਕ ਉਡਾਣ ਦੇ ਸਾਰੇ ਪੈਮਾਨਿਆਂ ਤੇ ਪੂਰੇ ਉਤਰਦੇ ਹੋਏ ਆਪਣੇ ਟੀਚੇ ਤੱਕ ਪਹੁੰਚੀ| ਐਸ. ਐਲ. ਸੀ. ਐਮ. ਬਾਬਰ ਵੱਖ-ਵੱਖ ਤਰ੍ਹਾਂ ਦੇ ਪੇਲੋਡ ਆਪਣੇ ਨਾਲ ਲੈ ਜਾਣ ਵਿਚ ਸਮਰੱਥ ਹੈ| ਇਹ ਪਾਕਿਸਤਾਨ ਨੂੰ ਦੂਜੀ ਭਰੋਸੇਯੋਗ ਲਾਂਚ ਸਮਰੱਥਾ ਪ੍ਰਦਾਨ ਕਰਦਾ ਹੈ| ਸਵਦੇਸ਼ੀਕਰਨ ਅਤੇ ਆਤਮ ਨਿਰਭਰਤਾ ਦੇ ਮਾਧਿਅਮ ਨਾਲ ਭਰੋਸੇਯੋਗ ਨੀਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਪਾਕਿਸਤਾਨ ਵੱਲੋਂ ਇਹ ਇਤਿਹਾਸਿਕ ਕਦਮ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ|
ਪਰੀਖਣ ਸਥਲ ਤੇ ਡੀ. ਜੀ. ਰਣਨੀਤਕ ਯੋਜਨਾ ਵਿਭਾਗ (ਐਸ. ਪੀ. ਡੀ.), ਪ੍ਰਧਾਨ ਐਨ. ਐਸ. ਸੀ. ਓ. ਐਮ. (ਨੇਸਕੋਮ), ਕਮਾਂਡਰ ਨੇਵਲ ਰਣਨੀਤਕ ਫੋਰਸ ਕਮਾਂਡ (ਐਨ. ਐਸ. ਐਫ. ਸੀ.), ਸੀਨੀਅਰ ਅਧਿਕਾਰੀ, ਵਿਗਿਆਨੀ ਅਤੇ ਰਣਨੀਤਕ ਵਿਗਿਆਨੀ ਸੰਗਠਨਾਂ ਦੇ ਇੰਜੀਨੀਅਰ ਵੀ ਮੌਜੂਦ ਸਨ| ਪ੍ਰਧਾਨ ਜੇ. ਸੀ. ਐਸ. ਸੀ. ਅਤੇ ਸਰਵਿਸਿਜ਼ ਦੇ ਮੁਖੀ ਨੇ ਇਸ ਬਹੁਤ ਸਫਲ ਉਪਲਬਧੀ ਲਈ ਵਿਗਿਆਨੀਆਂ, ਇੰਜੀਨੀਅਰਾਂ ਅਤੇ ਐਨ. ਐਸ. ਐਫ. ਸੀ. ਕਰਮਚਾਰੀਆਂ ਨੂੰ ਵਧਾਈ ਦਿੱਤੀ| ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਵੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਐਨ. ਐਸ. ਐਫ. ਸੀ. ਕਰਮਚਾਰੀਆਂ ਨੂੰ ਇਸ ਸਫਲਤਾ ਤੇ ਵਧਾਈ ਦਿੱਤੀ|

Leave a Reply

Your email address will not be published. Required fields are marked *